ਅਰਦਾਸ ਕਰਾਂ ਫ਼ਿਲਮ 'ਚ ਰੋਲ ਲੈਣ ਲਈ ਗਿੱਪੀ ਦੇ ਬੇਟੇ ਸ਼ਿੰਦੇ ਨੂੰ ਵੀ ਦੇਣੇ ਪਏ ਸਨ ਕਈ ਆਡੀਸ਼ਨ 

written by Rupinder Kaler | July 03, 2019

ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ 2016 ਵਿੱਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੈ । ਬਾਕਸ ਆਫ਼ਿਸ ਤੇ ਇਹ ਫ਼ਿਲਮ ਸੁਪਰਹਿੱਟ ਰਹੀ ਸੀ । ਗਿੱਪੀ ਗਰੇਵਾਲ ਨੇ ਇਸੇ ਫ਼ਿਲਮ ਦੇ ਨਾਲ ਹੀ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਸੀ ਤੇ ਹੁਣ ਅਰਦਾਸ ਕਰਾਂ ਫ਼ਿਲਮ ਦੇ ਜ਼ਰੀਏ ਉਹਨਾਂ ਦਾ ਬੇਟਾ ਗੁਰਫ਼ਤਿਹ ਗਰੇਵਾਲ ਉਰਫ ਸ਼ਿੰਦਾ ਵੀ ਫ਼ਿਲਮਾਂ ਵਿੱਚ ਕਦਮ ਰੱਖਣ ਜਾ ਰਿਹਾ ਹੈ । https://www.instagram.com/p/Bzcc9qQAHdG/ ਅਰਦਾਸ ਕਰਾਂ ਵਿੱਚ ਸ਼ਿੰਦਾ ਇੱਕ ਮਹੱਤਵਪੂਰਨ ਕਿਰਦਾਰ ਨਿਭਾਅ ਰਿਹਾ ਹੈ । ਇਸ ਕਿਰਦਾਰ ਨੂੰ ਹਾਸਲ ਕਰਨ ਲਈ ਸ਼ਿੰਦੇ ਨੂੰ ਵੀ ਕਾਫੀ ਮਿਹਨਤ ਕਰਨੀ ਪਈ ਹੈ । ਜਿਸ ਦਾ ਖੁਲਾਸਾ ਗਿੱਪੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਗਿੱਪੀ ਮੁਤਾਬਿਕ ਸ਼ਿੰਦੇ ਨੂੰ ਵੀ ਉਹਨਾਂ ਸਾਰੀਆਂ ਪ੍ਰਕਿਰਿਆਵਾਂ ਵਿੱਚੋਂ ਹੋ ਕੇ ਗੁਜ਼ਰਨਾ ਪਿਆ ਹੈ ਜਿਨ੍ਹਾਂ ਚੁਣੌਤੀਆਂ ਤੋਂ ਹੋਰ ਨਵੇਂ ਬਾਲ ਕਲਾਕਾਰ ਗੁਜ਼ਰਦੇ ਹਨ । https://www.instagram.com/p/BzahLh7glUb/ ਗਿੱਪੀ ਮੁਤਾਬਿਕ ਸ਼ਿੰਦੇ ਨੂੰ ਜੋ ਕਿਰਦਾਰ ਦਿੱਤਾ ਗਿਆ ਹੈ । ਉਸ ਲਈ ਹੋਰ ਬਾਲ ਕਲਾਕਾਰਾਂ ਦੇ ਨਾਲ ਨਾਲ ਸ਼ਿੰਦੇ ਦੇ ਵੀ ਕਈ ਆਡੀਸ਼ਨ ਲਏ ਗਏ ਸਨ । ਭਾਵੇਂ ਗਿੱਪੀ ਇਸ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਹਨ ਫਿਰ ਵੀ ਇਸ ਕਿਰਦਾਰ ਨੂੰ ਨਿਭਾਉਣ ਲਈ ਸ਼ਿੰਦੇ ਦਾ ਹਰ ਟੈਸਟ ਲਿਆ ਗਿਆ । ਗਿੱਪੀ ਮੁਤਾਬਿਕ ਸ਼ਿੰਦੇ ਨੂੰ ਇਹ ਕਿਰਦਾਰ ਇਸ ਲਈ ਮਿਲਿਆ ਕਿਉਂਕਿ ਉਹ ਕੈਨੇਡਾ ਵਿੱਚ ਮੌਜੂਦ ਸੀ ਤੇ ਦੂਜਾ ਕਾਰਨ ਇਹ ਕਈ ਇਹ ਕਿਰਦਾਰ ਸ਼ਿੰਦੇ 'ਤੇ ਖੂਬ ਜੱਚਦਾ ਸੀ । https://www.instagram.com/p/ByUGAB-AL1x/ ਗਿੱਪੀ ਮੁਤਾਬਿਕ ਇਸ ਤੋਂ ਪਹਿਲਾਂ ਕਿਸੇ ਨੇ ਸ਼ਿੰਦੇ ਨੂੰ ਕਿਸੇ ਹੋਰ ਫ਼ਿਲਮ ਵਿੱਚ ਕੰਮ ਕਰਨ ਦੀ ਆਫ਼ਰ ਦਿੱਤੀ ਸੀ, ਇਹ ਫ਼ਿਲਮ 2020 ਵਿੱਚ ਰਿਲੀਜ਼ ਹੋਵੇਗੀ, ਪਰ ਗਿੱਪੀ ਨੇ ਇਸ ਫ਼ਿਲਮ ਲਈ ਇਸ ਲਈ ਮਨਾ ਕਰ ਦਿੱਤਾ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਹਨਾਂ ਦੇ ਬੱਚੇ ਦਾ ਬਚਪਨ ਤਯਾਅ ਪੂਰਨ ਹੋਵੇ । ਪਰ ਸ਼ਿੰਦਾ ਹੁਣ ਅਰਦਾਸ ਕਰਾਂ ਫ਼ਿਲਮ ਵਿੱਚ ਜ਼ਰੂਰ ਨਜ਼ਰ ਆਵੇਗਾ ।

0 Comments
0

You may also like