ਗਿੱਪੀ ਗਰੇਵਾਲ ਦਾ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  February 17th 2022 12:45 PM  |  Updated: February 17th 2022 12:45 PM

ਗਿੱਪੀ ਗਰੇਵਾਲ ਦਾ ਗੀਤ ‘ਮੁੰਡਾ ਗਰੇਵਾਲਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਗਿੱਪੀ ਗਰੇਵਾਲ (Gippy Grewal) ਦਾ ਗੀਤ ‘ਮੁੰਡਾ ਗਰੇਵਾਲਾਂ ਦਾ' (Munda Grewala Da) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਇਸ ਗੀਤ ਦੇ ਬੋਲ ਗੁਰੀ ਮੱਟੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਤਰਨ ਸਿੰਘ ਨੇ । ਗਿੱਪੀ ਗਰੇਵਾਲ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਦੀ ਫੀਚਰਿੰਗ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਮਾਡਲ ਅਤੇ ਅਦਾਕਾਰਾ ਦਿਲਜੋਤ ਨਜ਼ਰ ਆ ਰਹੇ ਹਨ ।

gippy Grewal image From gippy Grewal song teaser

ਹੋਰ ਪੜ੍ਹੋ : ਦੁਨੀਆ ਦੀ ਸਭ ਤੋਂ ਛੋਟੀ ਮਹਿਲਾ Jyoti Amge ਦੀਆਂ ਤਸਵੀਰਾਂ ਲਈ ਫੋਟੋਗ੍ਰਾਫਰਸ ‘ਚ ਲੱਗੀ ਹੋੜ, ਵੀਡੀਓ ਵਾਇਰਲ

ਗਿੱਪੀ ਗਰੇਵਾਲ ਦੇ ਇਸ ਗੀਤ ‘ਚ ਜੱਟ ਦੇ ਰੌਅਬ ਦਾਅਬੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਕੁਝ ਬਦਮਾਸ਼ ਲੋਕਾਂ ਨੂੰ ਇਹ ਮੁੰਡਾ ਸਬਕ ਸਿਖਾਉਂਦਾ ਹੈ ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਕਰ ਰਹੇ ਹਨ ।

ਇਸ ਤੋਂ ਇਲਾਵਾ ਉਨ੍ਹਾਂ ਦੀ ਵੈੱਬ ਸੀਰੀਜ਼ ਵੀ ਆਈ ਸੀ । ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਆਪਣੀ ਨਵੀਂ ਫ਼ਿਲਮ ‘ਹਨੀਮੂਨ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਗਿੱਪੀ ਗਰੇਵਾਲ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਬਿਹਤਰੀਨ ਫ਼ਿਲਮਾਂ ਵੀ ਦਿੱਤੀਆਂ ਹਨ । ‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਬਿਹਤਰੀਨ ਕੰਟੈਂਟ ਵਾਲੀਆਂ ਫ਼ਿਲਮਾਂ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network