Advertisment

ਟਿਕ ਟੌਕ ਸਟਾਰ ਖੁਸ਼ ਰੰਧਾਵਾ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਦੋਸਤ ਨੇ ਵੀ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਇਸ ਕਰਕੇ ਚੁੱਕਿਆ ਕੁੜੀ ਨੇ ਇਹ ਕਦਮ

author-image
By Shaminder
New Update
ਟਿਕ ਟੌਕ ਸਟਾਰ ਖੁਸ਼ ਰੰਧਾਵਾ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਦੋਸਤ ਨੇ ਵੀ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਇਸ ਕਰਕੇ ਚੁੱਕਿਆ ਕੁੜੀ ਨੇ ਇਹ ਕਦਮ
Advertisment
ਪੰਜਾਬ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ 24 ਸਾਲ ਦੇ ਟਿਕਟੌਕ ਸਟਾਰ ਖੁਸ਼ ਰੰਧਾਵਾ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ । ਜਿਸ ਤੋਂ ਬਾਅਦ ਉਸ ਦੀ ਦੋਸਤ ਕੁੜੀ ਨੇ ਖੁਦਕੁਸ਼ੀ ਵਰਗਾ ਕਦਮ ਚੁੱਕ ਲਿਆ, ਪਰ ਕੁੜੀ ਦੀ ਜਾਨ ਬਚ ਗਈ ਹੈ । ਇਹ ਕੁੜੀ ਵੀ ਟਿਕਟੌਕ ‘ਤੇ ਕਾਫੀ ਪ੍ਰਸਿੱਧ ਹੈ, ਉਸ ਦੇ ਟਿਕਟੌਕ ‘ਤੇ ਸਾਢੇ ਚਾਰ ਲੱਖ ਦੇ ਕਰੀਬ ਫਾਲੋਵਰਸ ਹਨ । https://www.instagram.com/p/B6-u7vkHES7/ ਖੁਸ਼ ਰੰਧਾਵਾ ਦੀ ਮੌਤ ਤੋਂ ਬਾਅਦ ਟਿਕਟੌਕ ‘ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਵੀਡੀਓ ਬਣਾ ਕੇ ਕੁੜੀ ਨੂੰ ਖੁਸ਼ ਰੰਧਾਵਾ ਲਈ ਪ੍ਰੇਮਿਕਾ ਦੱਸਦੇ ਹੋਏ ਦੱਸਿਆ ਸੀ ਕਿ ਉਸ ਦੇ ਕਰਕੇ ਖੁਸ਼ ਰੰਧਾਵਾ ਨੇ ਖੁਦਕੁਸ਼ੀ ਕੀਤੀ ਹੈ ।ਇਸੇ ਤੋਂ ਪ੍ਰੇਸ਼ਾਨ ਹੋ ਕੇ ਇਸ ਕੁੜੀ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ । https://www.instagram.com/p/B7AqvLcHSr1/ ਇਕ ਯੂਜ਼ਰ ਨੇ ਹਨੀ ਸਿੰਘ ‘ਤੇ ਅਲਫਾਜ਼ ਦੇ ਗਾਣੇ ‘ਸਾਡੀ ਮਾਂ ਨੂੰ ਪੁੱਤ ਨੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ’ ‘ਤੇ ਵੀਡੀਓ ਬਣਾ ਕੇ ਕੁੜੀ ਨੂੰ ਖੁਸ਼ ਰੰਧਾਵਾ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ । ਜਿਸ ਤੋਂ ਉਹ ਏਨੀ ਜ਼ਿਆਦਾ ਪ੍ਰੇਸ਼ਾਨ ਹੋਈ ਕਿ ਉਸ ਨੇ ਘਰ ‘ਚ ਰੱਖਿਆ ਕੀਟਨਾਸ਼ਕ ਪੀ ਲਿਆ । https://www.instagram.com/p/B6LR4ykHtM2/ ਉੱਧਰ ਖੁਸ਼ਵਿੰਦਰ ਸਿੰਘ ਉਰਫ਼ ਖੁਸ਼ ਰੰਧਾਵਾ ਪੁੱਤਰ ਮਨਜਿੰਦਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਹਾਲਾਂਕਿ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। ਉਸ ਦੇ ਦੋਸਤਾਂ ਦਾ ਕਹਿਣਾ ਸੀ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਉਸ ਨੇ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਕੁੜੀ ਨੇ ਇਨਕਾਰ ਕਰ ਦਿੱਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment