ਜੈਸਮੀਨ ਸੈਂਡਲਾਸ ਦੀ ਜੈਕੇਟ ਲਈ ਦੋ ਕੁੜੀਆਂ ਹੋਈਆਂ ਗੁੱਥਮ ਗੁੱਥੀ,ਜੈਸਮੀਨ ਨੇ ਵਿੱਚ ਪੈ ਕੇ ਕੁੜੀਆਂ ਨੂੰ ਛੁਡਵਾਇਆ, ਵੇਖੋ ਵੀਡਿਓ 

Written by  Shaminder   |  December 28th 2018 11:26 AM  |  Updated: December 28th 2018 01:58 PM

ਜੈਸਮੀਨ ਸੈਂਡਲਾਸ ਦੀ ਜੈਕੇਟ ਲਈ ਦੋ ਕੁੜੀਆਂ ਹੋਈਆਂ ਗੁੱਥਮ ਗੁੱਥੀ,ਜੈਸਮੀਨ ਨੇ ਵਿੱਚ ਪੈ ਕੇ ਕੁੜੀਆਂ ਨੂੰ ਛੁਡਵਾਇਆ, ਵੇਖੋ ਵੀਡਿਓ 

ਜੈਸਮੀਨ ਸੈਂਡਲਾਸ ਦੀ ਦੁਨੀਆ ਕਿਸ ਤਰ੍ਹਾਂ ਦੀਵਾਨੀ ਹੈ ਇਸਦੀ ਮਿਸਾਲ ਵੇਖਣ ਨੂੰ ਮਿਲੀ ਉਨ੍ਹਾਂ ਦੇ ਸ਼ੋਅ ਦੌਰਾਨ । ਜਿੱਥੇ ਉਨ੍ਹਾਂ ਦੇ ਸ਼ੋਅ 'ਚ ਦੋ ਕੁੜੀਆਂ ਆਪਸ 'ਚ ਗੁੱਥਮ ਗੁੱਥਾ ਹੋ ਗਈਆਂ । ਦਰਅਸਲ ਆਪਣੇ ਇਸ ਸ਼ੋਅ ਦੌਰਾਨ ਜੈਸਮੀਨ ਨੇ ਆਪਣੀ ਜੈਕੇਟ ਉਤਾਰ ਕੇ ਕੁੜੀਆਂ ਵੱਲ ਸੁੱਟੀਆਂ । ਬਸ ਫਿਰ ਕੀ ਸੀ ਉਸ ਜੈਕੇਟ ਨੂੰ ਹਾਸਲ ਕਰਨ ਲਈ ਹਰ ਕਿਸੇ 'ਚ ਹੋੜ ਮੱਚ ਗਈ ।

ਹੋਰ ਵੇਖੋ : ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ

https://www.instagram.com/p/Br458I3AyKm/

ਇਸੇ ਦੌਰਾਨ ਦੋ ਕੁੜੀਆਂ ਦੇ ਹੱਥ 'ਚ ਇਹ ਜੈਕੇਟ ਆ ਗਈ ਅਤੇ ਇਸ ਜੈਕੇਟ ਨੂੰ ਹਾਸਲ ਕਰਨ ਲਈ ਦੋਵੇਂ ਕੁੜੀਆਂ ਸ਼ੋਅ ਦੇ ਦੌਰਾਨ ਹੀ ਲੜ ਪਈਆਂ ਅਤੇ ਜੈਕੇਟ ਇੱਕ ਦੂਸਰੇ ਤੋਂ ਖੋਹਣ ਲੱਗੀਆਂ । ਜੈਸਮੀਨ ਨੇ ਇਸ ਦੌਰਾਨ ਦੋਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮੰਨੀਆਂ । ਇਸ ਵੀਡਿਓ ਨੂੰ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਬਾਲੀਵੁੱਡ ਅਦਾਕਾਰ ਕਾਦਰ ਖਾਨ ਦੀ ਹਾਲਤ ਨਾਜ਼ੁਕ

ਜੈਸਮੀਨ ਸੈਂਡਲਾਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ
Live ਦੇਖੋ ਪੀਟੀਸੀ ਪੰਜਾਬੀ ਚੈਨਲ ‘ਤੇ
#PTCMusicAwards #PTCPunjabiMusicAwards2018 #MusicAwards2018 #MusicAwards #PTCPunjabi #PunjabiMusicAwards #Music #AwardsCeremony #jasminesandlas @jasminesandlas

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਕਿਸ ਤਰ੍ਹਾਂ ਇਸ ਜੈਕੇਟ ਨੂੰ ਹਾਸਿਲ ਕਰਨ ਲਈ ਆਪਸ 'ਚ ਲੜ ਪੈਂਦੀਆਂ ਨੇ । ਇਸ ਲੜਾਈ ਦਾ ਜ਼ਿਕਰ ਵੀ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤਾ ਹੈ ।ਦੱਸ ਦਈਏ ਕਿ ਜੈਸਮੀਨ ਇੱਕ ਅਜਿਹੀ ਗਾਇਕਾ ਹੈ ਜਿਸ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੀ ਗਾਇਕੀ ਨੂੰ ਯੰਗਸਟਰ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network