
ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਪੰਜਾਬੀ ਇੰਡਸਟਰੀ ਦਾ ਹੈ ਵੱਡਾ ਨਾਮ, ਪਿਤਾ ਤੋਂ ਮਿਲ਼ੀ ਹੈ ਗਾਇਕੀ ਦੀ ਗੁੜ੍ਹਤੀ : ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਸਿਤਾਰੇ ਆਪਣੇ ਬਚਪਨ ਤੋਂ ਲੈ ਕੇ ਹਰ ਇੱਕ ਪਲ਼ ਦੀਆਂ ਖੂਬਸੂਰਤ ਯਾਦਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਅਜਿਹੀ ਹੀ ਇੱਕ ਯਾਦ ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਗਿਤਾਜ਼ ਬਿੰਦਰਖੀਆ ਨੇ ਸਾਂਝੀ ਕੀਤੀ ਹੈ। ਤਸਵੀਰ ਇਸ ਲਈ ਖ਼ਾਸ ਹੈ ਕਿਉਂਕਿ ਇਹ ਤਸਵੀਰ ਉਹਨਾਂ ਦੇ ਬਚਪਨ ਦੀ ਹੈ ਜਿਸ 'ਚ ਗਿਤਾਜ਼ ਬਿੰਦਰਖੀਆ ਬਿਲਕੁਲ ਵੀ ਪਹਿਚਾਣ 'ਚ ਨਹੀਂ ਆ ਰਹੇ ਹਨ।
ਉਹਨਾਂ ਇਸ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ "Swag Tan Shuru Ton Hi Athra Reha Munde Da"। ਜੀ ਹਾਂ ਇਹ ਤਾਂ ਬਿਲਕੁਲ ਸਹੀ ਕਹਿ ਰਹੇ ਹਨ ਗਿਤਾਜ਼। ਕਿਉਂਕਿ ਉਹਨਾਂ ਦਾ ਸਵੈਗ ਉਹਨਾਂ ਦੇ ਗਾਣਿਆਂ 'ਚ ਵੀ ਝਲਕਦਾ ਹੈ। ਆਪਣੇ ਪਿਤਾ ਸੁਰਜੀਤ ਬਿੰਦਰਖੀਆ ਦੇ ਰਾਹ 'ਤੇ ਚੱਲ ਰਹੇ ਗਿਤਾਜ਼ ਆਪਣੇ ਪਿਤਾ ਦੀ ਤਰਾਂ ਹੀ ਸਟਾਈਲਿਸ਼ ਹਨ। ਹੋਰ ਵੇਖੋ :ਐਮੀ ਵਿਰਕ ਦੇਹਰਾਦੂਨ 'ਚ ਕਰ ਰਹੇ ਨੇ '83' ਫ਼ਿਲਮ ਦੀਆਂ ਤਿਆਰੀਆਂ, ਕਪਿਲ ਦੇਵ ਨਾਲ ਸਾਂਝੀ ਕੀਤੀ ਤਸਵੀਰ
ਗਿਤਾਜ਼ ਬਿੰਦਰਖੀਆ ਨੇ ਹਾਲ ਹੀ 'ਚ ਆਪਣੇ ਪਿਤਾ ਦਾ ਗਾਏ ਗੀਤ 'ਯਾਰ ਬੋਲਦਾ' ਨੂੰ ਆਪਣੀ ਆਵਾਜ਼ 'ਚ ਰੀਮੇਕ ਕਰਕੇ ਰਿਲੀਜ਼ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖ਼ਾਸਾ ਪਸੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗਿਤਾਜ਼ ਯਾਰੀ V/S ਡਾਲਰ, ਡਜ਼ੰਟ ਮੈਟਰ, ਪਸੰਦ ਜੱਟ ਦੀ ਆਦਿ ਵਰਗੇ ਕਈ ਸੁਪਰਹਿੱਟ ਗਾਣੇ ਕਰ ਚੁੱਕੇ ਹਨ। ਇਸ ਤੋਂ ਇਲਾਵਾ ਗਿਤਾਜ਼ ਬਿੰਦਰਖੀਆ ਫ਼ਿਲਮਾਂ 'ਚ ਵੀ ਹੱਥ ਅਜ਼ਮਾ ਚੁੱਕੇ ਹਨ। 2013 'ਚ ਉਹਨਾਂ ਦੀ ਫ਼ਿਲਮ ਆਈ ਸੀ 'ਯੂ ਐਂਡ ਮੀ' ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।View this post on InstagramYou Cannot Have A Positive Life And A Negative Mind??? #gitazbindrakhia #loveall ?❤️