ਗੀਤਾਜ਼ ਬਿੰਦਰਖੀਆ ਦੀ ਆਵਾਜ਼ ‘ਚ ਗੀਤ ‘ਡੂ ਯੂ ਮਾਈਂਡ’ ਹੋਇਆ ਰਿਲੀਜ਼

written by Shaminder | July 27, 2020

ਗੀਤਾਜ਼ ਬਿੰਦਰਖੀਆ ਦੀ ਆਵਾਜ਼ ‘ਚ ਗੀਤ ‘ਡੂ ਯੂ ਮਾਈਂਡ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਰਵੀ ਆਰ.ਬੀ.ਐੱਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ । ਗੱਭਰੂ ਉਸ ਮੁਟਿਆਰ ਨੂੰ ਬਹੁਤ ਹੀ ਪਸੰਦ ਕਰਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਨਾਲ ਮੁਟਿਆਰ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ । ਆਖਿਰਕਾਰ ਦੋਹਾਂ ਦੀ ਦੋਸਤੀ ਪੱਕੀ ਹੋ ਜਾਂਦੀ ਹੈ । ਇਹ ਇੱਕ ਰੋਮਾਂਟਿਕ ਸੌਂਗ ਹੈ ਜੋ ਕਿ ਰੈਵ ਹੰਜਰਾ ਦੀ ਕਲਮ ਚੋਂ ਨਿਕਲਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੀਤਾਜ਼ ਬਿੰਦਰਖੀਆ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । https://www.instagram.com/p/CCV18-kJkr1/ ਜਿਸ ‘ਚ ‘ਡਜ਼ਨੌਟ ਮੈਟਰ’, ‘ਜਿੰਦ ਮਾਹੀ’, ‘ਓ ਮਾਈ ਗੌਡ’ ਸਣੇ ਕਈ ਗੀਤ ਸ਼ਾਮਿਲ ਹਨ । ਦੱਸ ਦਈਏ ਕਿ ਗੀਤਾਜ਼ ਦੇ ਪਿਤਾ ਸੁਰਜੀਤ ਬਿੰਦਰਖੀਆ ਹਿੱਟ ਗਾਇਕ ਸਨ । ਉਨ੍ਹਾਂ ਦੇ ਨਾਂਅ ਸਭ ਤੋਂ ਲੰਮੀ ਹੇਕ ਲਗਾਉਣ ਦਾ ਵਿਸ਼ਵ ਰਿਕਾਰਡ ਸੀ । ਉਨ੍ਹਾਂ ਨੇ ਆਪਣੇ ਸਮੇਂ ‘ਚ ਇੱਕ ਤੋਂ ਇੱਕ ਹਿੱਟ ਗੀਤ ਦਿੱਤੇ ਸਨ ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।

0 Comments
0

You may also like