ਗਿਤਾਜ਼ ਬਿੰਦਰਖੀਆ ਨੇ ਮਾਤਾ-ਪਿਤਾ ਦੀ ਮੈਰਿਜ ਐਨੀਵਰਸਰੀ ‘ਤੇ ਫੋਟੋ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ

written by Lajwinder kaur | April 28, 2020

ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਜਿਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਹੈ । ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸੁਰਜੀਤ ਬਿੰਦਰਖੀਆ ਦੇ ਪੁੱਤਰ ਗਿਤਾਜ਼ ਵੀ ਆਪਣੇ ਪਿਤਾ ਵਾਂਗ  ਗਾਇਕੀ ਦੇ ਰਾਹ ‘ਤੇ ਚੱਲ ਰਹੇ ਨੇ ਤੇ ਨਾਲ ਹੀ ਉਹ ਆਪਣੇ ਪਿਤਾ ਦੀ ਤਰ੍ਹਾਂ ਸਟਾਈਲਿਸ਼ ਨੇ ।

 
View this post on Instagram
 

Happy Marriage Anniversary Mom❤️Dad #life #surjitbindrakhia #preetbindrakhia #gitazbindrakhia

A post shared by Gitaz Bindrakhia?ਬਿੰਦਰੱਖੀਆ (@gitazbindrakhia) on

ਗਿਤਾਜ਼ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਰਹਿੰਦੇ ਨੇ ਉਹ ਅਕਸਰ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਮਾਤਾ-ਪਿਤਾ ਨੂੰ ਮੈਰਿਜ ਐਨੀਵਰਸਰੀ ਨੂੰ ਯਾਦ ਕਰਦੇ ਹੋਏ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਮੈਰਿਜ ਐਨੀਵਰਸਰੀ ਮੰਮੀ ਡੈਡੀ #life #surjitbindrakhia #preetbindrakhia #gitazbindrakhia’ ਸਾਲ 1990 ‘ਚ ਸੁਰਜੀਤ ਬਿੰਦਰਖੀਆ ਤੇ ਪ੍ਰੀਤ ਕਮਲ ਦਾ ਵਿਆਹ ਹੋਇਆ ਸੀ । ਸੁਰਜੀਤ ਬਿੰਦਰਖੀਆ ਨੇ ਲਵ ਮੈਰਿਜ ਕਰਵਾਈ ਸੀ । ਉਨ੍ਹਾਂ ਦੀ ਲਾਈਫ ਪਾਟਨਰ ਪ੍ਰੀਤ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸੀ ਪਰ ਦੋਨਾਂ ਦੀ ਮਰਜ਼ੀ ਅੱਗੇ ਪਰਿਵਾਰ ਵਾਲਿਆਂ ਨੂੰ ਝੁਕਣਾ ਹੀ ਪਿਆ ਸੀ । ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਚਮਕਦਾ ਸਿਤਾਰਾ 2003 ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ । ਸੁਰਜੀਤ ਬਿੰਦਰਖੀਆ ਆਪਣੇ ਪਿੱਛੇ ਆਪਣੀ ਧਰਮ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਏ ਸੀ । ਉਨ੍ਹਾਂ ਦਾ ਪੁੱਤਰ ਗਿਤਾਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹੈ ਤੇ ਧੀ ਵਿਦੇਸ਼ ‘ਚ ਪੜ੍ਹਾਈ ਕਰ ਰਹੀ ਹੈ ।
ਗਿਤਾਜ਼ ਬਿੰਦਰਖੀਆ ‘ਯਾਰ ਬੋਲਦਾ’, ਯਾਰੀ V/S ਡਾਲਰ, ਡਜ਼ੰਟ ਮੈਟਰ, ਪਸੰਦ ਜੱਟ ਦੀ ਵਰਗੇ ਕਈ ਸੁਪਰਹਿੱਟ ਗਾਣੇ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ । ਇਸ ਤੋਂ ਇਲਾਵਾ ਗਿਤਾਜ਼ ਬਿੰਦਰਖੀਆ ਫ਼ਿਲਮਾਂ ‘ਚ ਵੀ ਹੱਥ ਅਜ਼ਮਾ ਚੁੱਕੇ ਹਨ। 2013 ‘ਚ ਉਹਨਾਂ ਦੀ ਫ਼ਿਲਮ ਆਈ ਸੀ ‘ਯੂ ਐਂਡ ਮੀ’ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like