Advertisment

ਸੁਰਜੀਤ ਬਿੰਦਰਖੀਏ ਦਾ ਹਿੱਟ ਗਾਣਾ 'ਯਾਰ ਬੋਲਦਾ' ਨਵੇਂ ਰੂਪ 'ਚ ਹੋਇਆ ਰਿਲੀਜ਼, ਵੀਡਿਓ ਦੇਖਕੇ ਦੱਸੋ ਕਿਵੇਂ ਦਾ ਲੱਗਾ ਨਵਾਂ ਗਾਣਾ 

author-image
By Rupinder Kaler
New Update
ਸੁਰਜੀਤ ਬਿੰਦਰਖੀਏ ਦਾ ਹਿੱਟ ਗਾਣਾ 'ਯਾਰ ਬੋਲਦਾ' ਨਵੇਂ ਰੂਪ 'ਚ ਹੋਇਆ ਰਿਲੀਜ਼, ਵੀਡਿਓ ਦੇਖਕੇ ਦੱਸੋ ਕਿਵੇਂ ਦਾ ਲੱਗਾ ਨਵਾਂ ਗਾਣਾ 
Advertisment
ਸੁਰਜੀਤ ਬਿੰਦਰਖੀਏ ਦਾ ਸੁਪਰ ਹਿੱਟ ਗਾਣਾ ਯਾਰ ਬੋਲਦਾ ਨਵੇਂ ਰੂਪ ਵਿੱਚ ਇੱਕ ਵਾਰ ਫਿਰ ਰਿਲੀਜ਼ ਹੋ ਗਿਆ ਹੈ । ਨਵੇਂ ਰੂਪ ਵਿੱਚ ਰਿਲੀਜ਼ ਹੋਏ ਇਸ ਗਾਣੇ ਨੂੰ ਬਿੰਦਰਖੀਏ ਦੇ ਬੇਟੇ ਗੀਤਾਜ਼ ਬਿੰਦਰਖੀਏ ਨੇ ਗਾਇਆ ਹੈ ।ਜਦੋਂ ਕਿ ਇਸ ਗਾਣੇ ਦੇ ਬੋਲ ਰਾਵ ਹੰਜਰਾ ਨੇ ਲਿਖੇ ਹਨ । ਇਸ ਗਾਣੇ ਦਾ ਮਿਊਜ਼ਿਕ Snappy ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡਿਓ Rupan Bal ਨੇ ਬਣਾਈ ਹੈ । ਇਸ ਤੋਂ ਪਹਿਲਾਂ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ । Tribute To Surjit Bindrakhia: Son Gitaz Bindrakhia Re-creates 2001 Hit Song ‘Yaar Bolda’ Tribute To Surjit Bindrakhia: Son Gitaz Bindrakhia Re-creates 2001 Hit Song ‘Yaar Bolda’ ਇਹ ਟੀਜਰ ਲੋਕਾਂ ਨੂੰ ਖੂਬ ਪਸੰਦ ਆਇਆ ਸੀ ।ਗੀਤਾਜ਼ ਬਿੰਦਰਖੀਏ ਨੇ ਇਸ ਗਾਣੇ ਦੀ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀ ਹੈ । ਲੋਕਾਂ ਨੂੰ ਬਿੰਦਰਖੀਆ ਦੇ ਇਸ ਗਾਣੇ ਦਾ ਨਵਾਂ ਰੂਪ ਖੂਬ ਪਸੰਦ ਆ ਰਿਹਾ ਹੈ ਤੇ ਗਾਣੇ ਦੇ ਵੀਵਰਜ਼ ਲਗਾਤਾਰ ਵੱਧ ਰਹੇ ਹਨ ਇਸ ਤੋਂ ਪਹਿਲਾਂ ਸੁਰਜੀਤ ਬਿੰਦਰਖੀਏ ਦਾ ਇਹ ਗਾਣਾ 2001  ਵਿੱਚ ਰਿਲੀਜ਼ ਹੋਇਆ ਸੀ । ਇਹ ਗਾਣਾ ਭੰਗੜਾ ਪਾਉਣ ਵਾਲਿਆਂ ਦੀ ਪਹਿਲੀ ਪਸੰਦ ਸੀ । ਇਸ ਗਾਣੇ ਨੂੰ ਅੱਜ ਵੀ ਸੁਣਿਆ ਜਾਂਦਾ ਹੈ । ਸੁਰਜੀਤ ਬਿੰਦਰਰਖੀਆ ਪੰਜਾਬ ਦਾ ਸਭ ਤੋਂ ਮਸ਼ਹੂਰ ਗਾਇਕ ਸੀ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਭਗ 250  ਤੋਂ ਵੱਧ ਗਾਣੇ ਦਿੱਤੇ ਸਨ ।ਇੱਕ ਗਾਇਕ ਪਿਤਾ ਨੂੰ ਉਸ ਦੇ ਬੇਟੇ ਵੱਲੋਂ ਦਿੱਤੀ ਜਾ ਰਹੀ ਹੈ ਸ਼ਰਧਾਂਜਲੀ ਕਾਬਿਲੇ ਤਾਰੀਫ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment