ਗੀਤਾਜ਼ ਬਿੰਦਰਖੀਆ ਦੇ ਨਵੇਂ ਗੀਤ 'ਯਾਰੀ' 'ਚ ਸੱਚੀਆਂ ਯਾਰੀਆਂ ਨੂੰ ਬਿਆਨ ਕਰਨ ਦੀ ਕੋਸ਼ਿਸ਼

written by Shaminder | July 12, 2019

ਗੀਤਾਜ਼ ਬਿੰਦਰਖੀਆ ਦਾ ਨਵਾਂ ਗੀਤ ਯਾਰੀ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ । ਇਸ ਗੀਤ ਦੇ ਬੋਲ ਨਵੀ ਫਿਰੋਜ਼ਪੁਰੀਆ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ ।ਇਸ ਗੀਤ 'ਚ ਗੀਤਾਜ਼ ਬਿੰਦਰਖੀਆ ਨੇ ਬੜੀ ਹੀ ਖ਼ੂਬਸੂਰਤੀ ਨਾਲ ਇਸ ਗੀਤ 'ਚ ਦੋਸਤੀ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਉਸ ਨਾਲ ਦੋਸਤੀ ਕੀਤੀ ਅਤੇ ਫਿਰ ਇਹ ਦੋਸਤੀ ਪਿਆਰ 'ਤੇ ਵਿਆਹ 'ਚ ਤਬਦੀਲ ਹੋ ਗਈ ਅਤੇ ਹੁਣ ਇਹ ਪਿਆਰ ਤੋੜ ਕੇ ਜਾ ਰਹੀ ਹੈ । ਹੋਰ ਵੇਖੋ:ਜਦੋਂ ਇੱਕ ਅੰਗਰੇਜ਼ ਨੇ ਗਾਇਆ ਸੁਰਜੀਤ ਬਿੰਦਰਖੀਆ ਦਾ ਗੀਤ ‘ਯਾਰ ਬੋਲਦਾ’ ਪਰ ਇਹ ਦੋਸਤੀ ਜਾਂ ਪਿਆਰ ਇਸ ਲਈ ਨਹੀਂ ਟੁੱਟਦਾ ਕਿ ਕੋਈ ਬੇਵਫਾਈ ਕਰਦਾ ਹੈ ਉਹ ਇਸ ਲਈ ਟੁੱਟਦੀ ਹੈ ਕਿ ਇੱਕ ਜਣਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ । https://www.instagram.com/p/Bzp9GijpH_P/ ਪਰ ਇਹ ਪਿਆਰ ਟੁੱਟ ਕੇ ਵੀ ਟੁੱਟਦਾ ਨਹੀਂ ਕਿਉਂਕਿ ਦੋਹਾਂ ਦਾ ਪਿਆਰ ਸੱਚਾ ਹੈ ਅਤੇ ਦੋਵੇਂ ਇੱਕ ਦੂਜੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਲਈ ਤਿਆਰ ਰਹਿੰਦੇ ਹਨ । ਇਸ ਗੀਤ 'ਚ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।  

0 Comments
0

You may also like