ਉੱਤਰਾਖੰਡ ‘ਚ ਗਲੇਸ਼ੀਅਰ ਫਟਣ ਕਾਰਨ ਭਾਰੀ ਜਾਨ ਮਾਲ ਦਾ ਨੁਕਸਾਨ, ਸੋਨੂੰ ਸੂਦ ਨੇ ਕਿਹਾ ਅਸੀਂ ਉੱਤਰਾਖੰਡ ਦੇ ਨਾਲ

written by Shaminder | February 08, 2021

ਉੱਤਰਾਖੰਡ ਦੇ ਜੋਸ਼ੀ ਮੱਠ ‘ਚ ਗਲੇਸ਼ੀਅਰ ਫਟਣ ਕਾਰਨ ਭਾਰੀ ਜਾਨ ਮਾਲ ਦੇ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।ਜਿਸ ਤੋਂ ਬਾਅਦ ਸਰਕਾਰ ਵੱਲੋਂ ਕਈ ਰਾਜਾਂ ‘ਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ।ਜੋਸ਼ੀ ਮੱਠ ਦੇ ਤਪੋਵਨ ਇਲਾਕੇ ‘ਚ ਐਤਵਾਰ ਨੂੰ ਗਲੇਸ਼ੀਅਰ ਫਟਣ ਕਾਰਨ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ । Sonu Sood ਇਸ ‘ਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਵੱਲੋਂ ਇਸ ਮੁੱਦੇ ‘ਤੇ ਰਿਐਕਸ਼ਨ ਆ ਰਹੇ ਹਨ । ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਉੱਤਰਾਖੰਡ ਅਸੀਂ ਤੁਹਾਡੇ ਨਾਲ ਹਾਂ’। ਹੋਰ ਪੜ੍ਹੋ : ਨੌਰਾ ਫਤੇਹੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੈਨੇਡਾ ਤੋਂ ਆ ਕੇ ਬਾਲੀਵੁੱਡ ‘ਚ ਖੁਦ ਨੂੰ ਕੀਤਾ ਸਥਾਪਿਤ
Sonu_Sood ਦੱਸ ਦਈਏ ਕਿ ਗਲੇਸ਼ੀਅਰ ਦੇ ਟੁੱਟਣ ਨਾਲ ਅਲਕਨੰਦਾ ਨਦੀ ਅਤੇ ਧੌਲੀਗੰਗਾ ਨਦੀ ‘ਚ ਬਰਫਬਾਰੀ ਅਤੇ ਹੜ ਦੇ ਚੱਲਦੇ ਆਸ ਪਾਸ ਦੇ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਕਈ ਲੋਕਾਂ ਦੇ ਘਰ ਵਹਿਣ ਦੀਆਂ ਵੀ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ । ਆਈਟੀਬੀਪੀ ਦੇ ਜਵਾਨ ਵੀ ਮੱਦਦ ਅਤੇ ਬਚਾਅ ਕਾਰਜਾਂ ਲਈ ਪਹੁੰਚ ਚੁੱਕੇ ਹਨ । https://twitter.com/SonuSood/status/1358337118385307652  

0 Comments
0

You may also like