ਇੱਕ ਵਾਰ ਮੁੜ ਤੋਂ ਮਨਕਿਰਤ ਔਲਖ ਅਤੇ ਕਮਲ ਖੰਗੂਰਾ ਦੀ ਜੋੜੀ 'ਗਲੌਕ' ਗਾਣੇ 'ਚ ਕਰਵਾ ਰਹੀ ਅੱਤ

written by Shaminder | December 03, 2019

ਮਨਕਿਰਤ ਔਲਖ ਦਾ ਨਵਾਂ ਗੀਤ ਗਲੋਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਜੱਟ ਦੇ ਰੁਤਬੇ ਦੀ ਗੱਲ ਕੀਤੀ ਗਈ ਹੈ । ਜੋ ਕਿ ਬੇਹੱਦ ਸ਼ੌਂਕੀ ਹੈ ਅਤੇ ਉਸ ਨੂੰ ਹਥਿਆਰਾਂ ਦੇ ਨਾਲ-ਨਾਲ ਮਹਿੰਗੀਆਂ ਕਾਰਾਂ ਪਸੰਦ ਹਨ ਅਤੇ ਇਸ ਦੇ ਨਾਲ ਹੀ ਇਹ ਜੱਟ ਆਪਣੀ ਦੋਸਤ ਨੂੰ ਵੀ ਕਹਿੰਦਾ ਹੈ ਕਿ ਬੇਫਿਕਰੀ ਹੋ ਯਾਰੀ ਲਾਵੇ ਕਿਉਂਕਿ ਉਹ ਜੱਟਾਂ ਦਾ ਹੀ ਮੁੰਡਾ ਹੈ । ਹੋਰ ਵੇਖੋ:ਮਨਕਿਰਤ ਔਲਖ ਤੇ ਹਾਰਡੀ ਸੰਧੂ ਜਲਦ ਲੈ ਕੇ ਆ ਰਹੇ ਹਨ ਨਵੇਂ ਗਾਣੇ ਇਸ ਗੀਤ ਦੇ ਬੋਲ ਸਾਬੀ ਭਿੰਦਰ ਨੇ ਲਿਖੇ ਨੇ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ ਅਤੇ ਵੀਡੀਓ ਰੂਪਨ ਬੱਲ ਨੇ ਤਿਆਰ ਕੀਤਾ ਹੈ । ਇਸ ਗੀਤ 'ਚ ਫੀਮੇਲ ਮਾਡਲ ਦੇ ਤੌਰ 'ਤੇ ਕਮਲ ਖੰਗੂਰਾ ਮਨਕਿਰਤ ਔਲਖ ਦੇ ਨਾਲ ਨਜ਼ਰ ਆ ਰਹੇ ਨੇ । https://www.instagram.com/p/B5gT_AIg1JZ/ ਇਸ ਤੋਂ ਪਹਿਲਾਂ ਵੀ ਮਨਕਿਰਤ ਔਲਖ ਦੇ ਗਾਣੇ 'ਚ ਕਮਲ ਖੰਗੂਰਾ ਨਜ਼ਰ ਆ ਚੁੱਕੇ ਹਨ ।ਇਸ ਗੀਤ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਹੋਰਨਾਂ ਗੀਤਾਂ ਨੂੰ ਪਿਆਰ ਮਿਲਿਆ ਹੈ ਇਸ ਗੀਤ ਨੂੰ ਵੀ ਸਰੋਤੇ ਪਿਆਰ ਦੇਣਗੇ । https://www.instagram.com/p/B5XFXtsAOs1/ ਮਨਕਿਰਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਜਿਸ 'ਚੋਂ ਜੱਟ ਦੀ ਕਲਿੱਪ,ਪਿੰਡ ਸਾਰਾ ਗੈਂਗਲੈਂਡ ਬਣਿਆ,ਬਦਨਾਮ ,ਚੂੜੇ ਵਾਲੀ ਬਾਂਹ ਸਣੇ ਕਈ ਗੀਤ ਗਾਏ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ ।  

0 Comments
0

You may also like