Advertisment

ਬੜਾ ਮਝੇਦਾਰ ਡਾਂਸ ਕਰਕੇ ਨਾਰਾਜ਼ ਮੌਨੀ ਰਾਏ ਨੂੰ ਮਨਾ ਰਹੇ ਹਨ ਅਕਸ਼ੇ ਕੁਮਾਰ ਆਪਣੇ ਇਸ ਗੀਤ 'ਚ

author-image
By Rajan Sharma
New Update
ਬੜਾ ਮਝੇਦਾਰ ਡਾਂਸ ਕਰਕੇ ਨਾਰਾਜ਼ ਮੌਨੀ ਰਾਏ ਨੂੰ ਮਨਾ ਰਹੇ ਹਨ ਅਕਸ਼ੇ ਕੁਮਾਰ ਆਪਣੇ ਇਸ ਗੀਤ 'ਚ
Advertisment

ਦੇਸ਼ ਭਗਤੀ ਨਾਲ ਭਰਪੂਰ ਅਕਸ਼ੇ ਕੁਮਾਰ ਦੀ ਫਿਲਮ ‘ਗੋਲਡ’ ਦਾ ਟਰੇਲਰ ਤਾਂ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ| ਇਸ ਫਿਲਮ ‘ਚ ਅਕਸ਼ੇ ਕੁਮਾਰ akshay kumar ਇਕ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਓਲੰਪਿਕ ‘ਚ ਭਾਰਤ ਨੂੰ ਆਪਣਾ ਪਹਿਲਾ ਸੋਨੇ ਦਾ ਤਮਗਾ ਜਿਤਾਇਆ ਸੀ। ਇਸ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਲਿਖਿਆ ਸੀ ਕੀ, ”ਉਹ ਸੁਪਨਾ ਜਿਸਨੇ ਸਾਡੇ ਪੂਰੇ ਦੇਸ਼ ਨੂੰ ਇਕੱਠੇ ਜੋੜ ਦਿੱਤਾ, ਦੇਖੋ ਭਾਰਤ ਦੀ ਕਹਾਣੀ ਗੋਲ੍ਡ  gold ‘ਚ।

Advertisment
Gold Akshay Kumar

ਫ਼ਿਲਮ ਦੇ ਰੋਜ਼ ਨਵੇਂ-ਨਵੇਂ ਵੀਡੀਓ ਵੀ ਰਿਲੀਜ਼ ਕੀਤੇ ਜਾ ਰਹੇ ਹਨ ਤੇ ਅੱਜ ਅਸੀ ਗੱਲ ਕਰਾਂਗੇ ਫ਼ਿਲਮ ਦੇ ਨਵੇਂ ਆਏ ਗੀਤ “ਮੋਨੋਬਿਨਾ” ਦੀ| ਇਸ ‘ਚ ਅਕਸ਼ੇ ਕੁਮਾਰ ਦਾ ਬੜਾ ਹੀ ਮਝੇਦਾਰ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਮੌਨੀ ਅਕਸ਼ੇ ਨੂੰ ਅਜਿਹਾ ਕਰਨ ਤੋਂ ਰੋਕਦੀ ਵੀ ਹੈ ਪਰ ਅੱਕੀ ਤਾਂ ਅਪਣੀ ਹੀ ਧੁਨ ‘ਚ ਗਾਣੇ ‘ਚ ਝੂਮਦੇ ਨਜ਼ਰ ਆ ਰਹੇ ਹਨ। ਆਖਰ ਮੌਨੀ ਨੂੰ ਹੀ ਹਾਰ ਮੰਨ ਕੇ ਅਕਸ਼ੇ akshay kumar ਨਾਲ ਡਾਂਸ ਕਰਨਾ ਪੈਦਾ ਹੈ।

ਅੱਕੀ ਨੇ ਫ਼ਿਲਮ ਦਾ ਗਾਣਾ ਖੁਦ ਸ਼ੇਅਰ ਕੀਤਾ ਹੈ। ਇਸ ਨਾਲ ਕੈਪਸ਼ਨ ਦਿੱਤਾ ਹੈ, ‘ਜ਼ਬਰਦਸਤ ਮਿਊਜ਼ਿਕ, ਪਾਗਲਪੰਤੀ ਵਾਲੇ ਬੋਲ ਤੇ ਜ਼ਬਰਦਸਤ ਹੁੱਕ ਸਟੈੱਪ ਨਾਲ ਫ਼ਿਲਮ ‘ਗੋਲਡ’ ਦਾ ਨਵਾਂ ਗਾਣਾ ਮੋਨੋਬਿਨਾ’।
Advertisment
https://twitter.com/akshaykumar/status/1026717352795234304

ਦੱਸਣਯੋਗ ਹੈ ਕਿ ਫਿਲਮ ‘ਗੋਲਡ’ gold ਦਾ ਨਿਰਦੇਸ਼ਨ ਰੀਨਾ ਕਾਗਤੀ ਨੇ ਕੀਤਾ ਹੈ ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਮੌਨੀ ਰਾਏ ਬਾਲੀਵੁੱਡ ‘ਚ ਡੈਬਿਊ ਕਰ ਰਹੀ ਹੈ। ਅਕਸ਼ੇ ਅਤੇ ਮੌਨੀ ਤੋਂ ਇਲਾਵਾ ਇਸ ਫਿਲਮ ‘ਚ ਕੁਣਾਲ ਕਪੂਰ, ਵਿਨੀਤ ਕੁਮਾਰ ਸਿੰਘ, ਅਮਿਤ ਸਾਧ ਅਤੇ ਸਨੀ ਕੌਸ਼ਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਇਹ ਫਿਲਮ ਸਿਨੇਮਾਘਰਾਂ ‘ਚ 15 ਅਗਸਤ ਨੂੰ ਰਿਲੀਜ਼ ਹੋਵੇਗੀ।

 
Advertisment

Stay updated with the latest news headlines.

Follow us:
Advertisment
Advertisment
Latest Stories
Advertisment