Advertisment

'ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ' ਵਰਗੇ ਹਿੱਟ ਗੀਤ ਗਾਏ ਸਨ ਰੇਸ਼ਮ ਰੰਗੀਲਾ ਨੇ, ਜਾਣੋਂ ਪੂਰੀ ਕਹਾਣੀ 

author-image
By Rupinder Kaler
New Update
'ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ' ਵਰਗੇ ਹਿੱਟ ਗੀਤ ਗਾਏ ਸਨ ਰੇਸ਼ਮ ਰੰਗੀਲਾ ਨੇ, ਜਾਣੋਂ ਪੂਰੀ ਕਹਾਣੀ 
Advertisment
ਗਾਇਕ ਰਮੇਸ਼ ਰੰਗੀਲਾ ਉਹ ਗਾਇਕ ਜਿਹੜਾ ਆਪ ਤਾਂ ਗੁੰਮਨਾਮੀ ਦੇ ਹਨੇਰੇ ਵਿੱਚ ਗੁੰਮ ਰਿਹਾ ਪਰ ਉਸ ਦੇ ਗੀਤ ਸੁਪਰ ਹਿੱਟ ਰਹੇ ।'ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ' ਗੀਤ ਰਮੇਸ਼ ਰੰਗੀਲਾ ਦਾ ਗਾਇਆ ਉਹ ਗੀਤ ਹੈ ਜਿਹੜਾ ਅੱਜ ਵੀ  ਬਹਿਜਾ ਬਹਿਜਾ ਕਰਾਉਂਦਾ ਹੈ । ਇਸ ਗਾਇਕ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰਮੇਸ਼ ਦਾ ਜਨਮ ਪਾਕਿਸਤਾਨ ਦੇ ਗੁੱਜਰਾਂਵਾਲਾ ਵਿੱਚ 1945  ਨੂੰ ਹੋਇਆ ਸੀ। ਪਿਤਾ ਬਰਕਤ ਰਾਮ ਅਤੇ ਮਾਤਾ ਵੀਰਾਂਵੰਤੀ ਦੇ ਚਾਰ ਪੁੱਤਰਾਂ ਤੇ ਛੇ ਧੀਆਂ ਵਿਚੋਂ ਰਮੇਸ਼ ਸਭ ਤੋਂ ਛੋਟਾ ਸੀ । 1947 ਦੀ ਵੰਡ ਤੋਂ ਬਾਅਦ ਰੇਸ਼ਮ ਰੰਗੀਲਾ ਦਾ ਪੂਰਾ ਪਰਿਵਾਰ ਪੰਜਾਬ ਦੇ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਸੀ । ਰੇਸ਼ਮ ਨੇ ਲੁਧਿਆਣਾ ਵਿੱਚ ਹੀ ਐੱਸ.ਡੀ.ਪੀ. ਹਾਇਰ ਸੈਕੰਡਰੀ ਸਕੂਲ ਤੋਂ ਅੱਠ ਜਮਾਤਾਂ ਪੜ੍ਹੀਆਂ। ਰੇਸ਼ਮ ਨੂੰ ਸਕੂਲ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਇਹ ਸ਼ੌਂਕ ਉਸ ਦੇ ਸਿਰ ਚੜ੍ਹ ਬੋਲਦਾ ਸੀ ਇਸ ਲਈ ਉਹ ਜਗਰਾਤਿਆਂ ਅਤੇ ਰਾਮਲੀਲਾ ਵਿੱਚ ਗਾਉਣ ਲੱਗ ਗਏ । ਜਿਸ ਸਮੇਂ ਰੇਸ਼ਮ ਗਾਇਕੀ ਵਿੱਚ ਪੈਰ ਧਰ ਰਿਹਾ ਸੀ ਉਸ ਸਮੇਂ ਸਾਜਨ ਰਾਏਕੋਟੀ ਤੇ ਕਮਲ ਡਾਂਸਰ ਦੀ ਪਾਰਟੀ ਕਾਫੀ ਮਸ਼ਹੂਰ ਸੀ । ਰੇਸ਼ਮ ਵੀ ਛੇਤੀ ਹੀ ਇਸੇ ਪਾਰਟੀ ਦਾ ਹਿੱਸਾ ਬਣ ਗਿਆ । ਰੇਸ਼ਮ ਨੇ  ਸਾਜਨ ਰਾਏਕੋਟੀ ਤੇ ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਤੋਂ ਗਾਇਕੀ ਦੇ ਗੁਰ ਸਿੱਖੇ ।
Advertisment
ਛੋਟੀ ਉਮਰ ਵਿੱਚ ਹੀ ਰੇਸ਼ਮ ਦੀ ਗਾਇਕੀ ਤੇ ਚੰਗੀ ਪਕੜ ਬਣ ਗਈ ਸੀ ਇਸੇ ਲਈ ਲੋਕ ਉਸ ਨੂੰ ਰੇਸ਼ਮ ਤੋਂ ਰੇਸ਼ਮ ਰੰਗੀਲਾ ਕਹਿਣ ਲੱਗ ਗਏ ਸਨ । ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਰੰਗੀਲੇ ਦੀ 1967 ਵਿੱਚ ਗਾਇਕਾ ਨਰਿੰਦਰ ਬੀਬਾ ਨਾਲ ਪਹਿਲੀ ਰਿਕਾਰਡਿੰਗ ਹੋਈ ਸੀ। ਗੀਤ ਦੇ ਬੋਲ ਸਨ 'ਛੇਤੀ ਛੇਤੀ ਤੋਰ ਜ਼ਰਾ ਬੱਸ ਵੇ ਡਰਾਈਵਰਾ', ਬੀਬਾ ਦੇ ਨਾਲ ਹੀ ਉਸ ਦਾ ਅਗਲਾ ਤਵਾ ਆਇਆ ਜਿਸ ਵਿਚ ਬਾਬੂ ਸਿੰਘ ਮਾਨ ਦੇ ਦੋ ਗੀਤ ਸਨ 'ਹਰ ਦਮ ਕਰਦਾ ਰਹੇਂ ਲੜਾਈਆਂ' ਅਤੇ 'ਕੀ ਤੂੰ ਰੱਖਿਆ ਜਵਾਨੀ ਵਿਚ ਪੈਰ।' 1968 ਵਿਚ ਸਾਜਨ ਰਾਏਕੋਟੀ ਦਾ ਲਿਖਿਆ ਗੀਤ 'ਨੈਣ ਪ੍ਰੀਤੋ ਦੇ' ਐੱਚ.ਐੱਮ.ਵੀ. ਕੰਪਨੀ ਨੇ ਰਿਕਾਰਡ ਕੀਤਾ। ਇਸ ਤਵੇ ਦੀ ਰਿਕਾਰਡ ਤੋੜ ਵਿਕਰੀ ਹੋਈ।ਇਸ ਤੋਂ ਬਾਅਦ ਰੇਸ਼ਮ ਰੰਗੀਲਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਜਿਹੜੇ ਕਿ ਅੱਜ ਵੀ ਮਕਬੂਲ ਹਨ । ਇਸ ਤੋਂ ਇਲਾਵਾ ਰੇਸ਼ਮ ਨੇ ਰੇਡੀਓ ਤੇ ਸਟੇਜਾਂ ਤੇ ਵੀ ਕਈ ਪ੍ਰੋਗ੍ਰਾਮ ਕੀਤੇ । ਰਮੇਸ਼ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਦਰਸ਼ਨਾ ਰਾਣੀ ਨਾਲ ਵਿਆਹ ਕਰਵਾਇਆ, ਇਸ ਜੋੜੇ ਦੇ ਘਰ ਇਕ ਲੜਕੀ ਅਤੇ ਲੜਕੇ ਨੇ ਜਨਮ ਲਿਆ। ਇਸ ਮਹਾਨ ਗਾਇਕ ਲਈ 1991 ਦਾ ਸਾਲ ਕਾਲ ਬਣਕੇ ਆਇਆ ਇਸੇ ਸਾਲ ਰੇਸ਼ਮ ਰੰਗੀਲਾ ਰੇਲਵੇ ਸਟੇਸ਼ਨ 'ਤੇ ਪੈਰ ਤਿਲਕਣ ਨਾਲ ਗੱਡੀ ਦੀ ਲਪੇਟ ਵਿੱਚ ਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਿਆ ਜਿੱਥੇ ਉਹ ਨੇ ਜ਼ਿੰਦਗੀ ਦੀ ਜੰਗ ਹਾਰ ਗਏ । ਪਰ ਉਹਨਾਂ ਦੇ ਗੀਤ ਅੱਜ ਵੀ ਅਮਰ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment