ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲਾ ਗੋਲਡੀ ਹੁਣ ਦਿਖਾਈ ਦੇਵੇਗਾ ਫ਼ਿਲਮਾਂ 'ਚ ! 

Written by  Rupinder Kaler   |  June 03rd 2019 03:15 PM  |  Updated: June 03rd 2019 05:16 PM

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲਾ ਗੋਲਡੀ ਹੁਣ ਦਿਖਾਈ ਦੇਵੇਗਾ ਫ਼ਿਲਮਾਂ 'ਚ ! 

ਪਰਮੀਸ਼ ਵਰਮਾ, ਗੋਲਡੀ ਤੇ ਸੱਤੇ ਦੀ ਦੋਸਤੀ ਦੀਆਂ ਮਿਸਾਲਾਂ ਦੁਨੀਆਂ ਦਿੰਦੀ ਹੈ । ਇਹ ਦੋਸਤੀ ਚੱਟਾਨ ਵਰਗੀ ਮਜ਼ਬੂਤ ਹੈ । ਜਿਸ ਦਾ ਅੰਦਾਜ਼ਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਲਗਾਇਆਂ ਜਾ ਸਕਦਾ ਹੈ ਕਿਉਂਕਿ ਇਹਨਾਂ ਤਸਵੀਰਾਂ ਵਿੱਚ ਇਸ ਤਿੱਕੜੀ ਦਾ ਆਪਸ ਵਿੱਚ ਪਿਆਰ ਝਲਕਦਾ ਹੈ । ਪਰ ਇਸ ਸਭ ਦੇ ਚਲਦੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਗੋਲਡੀ ਛੇਤੀ ਹੀ ਫ਼ਿਲਮ ਵਿੱਚ ਨਜ਼ਰ ਆਉਣ ਵਾਲਾ ਹੈ ।

https://www.instagram.com/p/ByKvMvaBkYv/

ਇਹ ਫ਼ਿਲਮ ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਦੀ ਹੈ ਜਿਸ ਵਿੱਚ ਗੋਲਡੀ ਵੀ ਉਹਨਾਂ ਦੇ ਨਾਲ ਨਜ਼ਰ ਆਉਣਗੇ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ 'ਜਿੰਦੇ ਮੇਰੀਏ'  ਹੈ । ਇਸ ਸਭ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਗੋਲਡੀ ਇਸ ਫ਼ਿਲਮ ਵਿੱਚ ਸ਼ਾਇਦ ਵਰਮਾ ਦੇ ਦੋਸਤ ਦੀ ਭੂਮਿਕਾ ਨਿਭਾਉਣਗੇ ।

https://www.instagram.com/p/ByJ6l7mB4n3/?utm_source=ig_embed

ਇਸ ਤੋਂ ਪਹਿਲਾਂ ਗੋਲਡੀ ਦਿਲ ਦੀਆਂ ਗੱਲਾਂ ਫ਼ਿਲਮ ਵਿੱਚ ਵੀ ਮਹਿਮਾਨ ਕਲਾਕਾਰ ਦੀ ਭੂਮਿਕਾ ਨਿਭਾ ਚੁੱਕਿਆ ਹੈ । ਇਸ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ । ਜਿੰਦੇ ਮੇਰੀਏ ਇੱਕ ਰੋਮਾਂਟਿਕ ਫ਼ਿਲਮ ਹੈ । ਪੰਕਜ ਬੱਤਰਾ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ । ਯੁਵਰਾਜ ਵੀ ਇਸ ਫ਼ਿਲਮ ਵਿੱਚ ਕੰਮ ਕਰ ਰਹੇ ਹਨ । ਇਸ ਫ਼ਿਲਮ ਦਾ ਬਿਹਾਈਂਡ ਦਾ ਸੀਨ ਵੀ ਸ਼ੇਅਰ ਕੀਤਾ ਗਿਆ ਹੈ ।

https://www.instagram.com/p/BwUZyrKnjAz/

ਇਸ ਤਿੱਕੜੀ ਦੀ ਦੋਸਤੀ ਬਾਕਮਾਲ ਹੈ ਕਿਉਂਕਿ ਗੋਲਡੀ ਤੇ ਸੱਤੇ ਦੀ ਜੋੜੀ ਨੇ ਪਰਮੀਸ਼ ਵਰਮਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲਿਆਉਣ ਲਈ ਪੂਰੀ ਮਦਦ ਕੀਤੀ ਸੀ । ਇਸੇ ਲਈ ਗੋਲਡੀ ਨੂੰ ਪਰਮੀਸ਼ ਵਰਮਾ ਅਦਾਕਾਰੀ ਦੇ ਖੇਤਰ ਵਿੱਚ ਲਿਆਉਣ ਵਿੱਚ ਪੂਰੀ ਮਦਦ ਕਰ ਰਹੇ ਹਨ ।

https://www.instagram.com/p/ByPir1dnDXm/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network