ਗੁੱਡ ਮੈਨ ਦੀ ਲਾਲਟੈਨ ਜਗਾਕੇ ਦਿਲਜੀਤ ਅਤੇ ਤਾਪਸੀ ਨੇ ਪਾਇਆ ਭੰਗੜਾ

Written by  Rajan Sharma   |  June 29th 2018 12:07 PM  |  Updated: June 29th 2018 12:07 PM

ਗੁੱਡ ਮੈਨ ਦੀ ਲਾਲਟੈਨ ਜਗਾਕੇ ਦਿਲਜੀਤ ਅਤੇ ਤਾਪਸੀ ਨੇ ਪਾਇਆ ਭੰਗੜਾ

ਮਲਟੀ ਸਟਾਰਰ ਸਪੋਰਟਸ ਬਾਇਓਪਿਕ, ਸੂਰਮਾਂ ਦੀ ਸ਼ੂਟਿੰਗ ਪੂਰੀ ਹੋ ਗਈ ਹੈ| ਆਗਾਮੀ ਸਪੋਰਟਸ ਬਾਇਓਪਿਕ “ਸੂਰਮਾ” soorma ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ | ਫ਼ਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ | ਇਸ ਫ਼ਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੁਸਾਂਝ diljit dosanjh, ਤਾਪਸੀ ਪੰਨੂ ਅਤੇ ਅੰਗਦ ਬੇਦੀ ਹਨ | ਫ਼ਿਲਮ ਦਾ ਐਂਥੇਮ ਗੀਤ ਤਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ| ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਤੇ ਹੁਣ ਫ਼ਿਲਮ ਦਾ ਅਗਲਾ ਇੱਕ ਹੋਰ ਗੀਤ "ਗੁਡ ਮੈਨ ਦੀ ਲਾਲਟੈਨ" ਵੀ ਰਿਲੀਜ਼ ਹੋ ਗਿਆ ਹੈ| ਜੋ ਕਿ ਇੱਕ ਪਾਰਟੀ ਗੀਤ ਹੈ| ਗੀਤ ਵਿੱਚ ਦਿਲੀਜੀਤ, ਤਾਪਸੀ ਪੰਨੂ ਅਤੇ ਅੰਗਦ ਬੇਦੀ ਦਾ ਡਾਂਸ ਬਹੁਤ ਸ਼ਾਨਦਾਰ ਹੈ| ਜਿੱਥੇ ਗੀਤ ਮਸ਼ਹੂਰ ਲੇਖਕ ਗੁਲਜ਼ਾਰ ਦੁਆਰਾ ਲਿਖਿਆ ਗਿਆ ਹੈ ਓਥੇ ਹੀ ਇਸਨੂੰ ਬੁਲੰਦ ਆਵਾਜ਼ ਦਿੱਤੀ ਹੈ ਗਾਇਕ ਸੁਖਵਿੰਦਰ ਸਿੰਘ ਅਤੇ ਗਾਇਕਾ ਸੁਨੀਧੀ ਚੌਹਾਨ ਨੇ| ਥੋੜੇ ਹੀ ਸਮੇਂ ਵਿੱਚ ਕਾਫ਼ੀ ਲੋਕਾਂ ਨੇ ਗੀਤ ਨੂੰ ਦੇਖ ਵੀ ਲਿਆ ਹੈ|

https://www.youtube.com/watch?v=M7vXGtXuDQU

ਇਸ ਤੋਂ ਪਹਿਲਾ ਆਇਆ ਫ਼ਿਲਮ ਦਾ ਐਂਥਮ ਗੀਤ ਬਾਲੀਵੁੱਡ ਦੇ ਬੜੇ ਹੀ ਮਸ਼ਹੂਰ ਗਾਇਕ ਸ਼ੰਕਰ ਮਹਾਂਦੇਵਨ ਨੇ ਗਾਇਆ ਹੈ| ਅਤੇ ਬੜੇ ਹੀ ਮਸ਼ਹੂਰ ਡਾਇਰੈਕਟਰ ਸ਼ਾਦ ਅਲੀ ਦੁਆਰਾ ਇਸ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ| ਚਿਤਰਾਂਗਦਾ ਸਿੰਘ ਅਤੇ ਦੀਪਕ ਸਿੰਘ ਇਸ ਗੀਤ ਦੇ ਨਿਰਮਾਤਾ ਹਨ| ਇਸ ਗੀਤ ਤੋਂ ਪਹਿਲਾ ਫ਼ਿਲਮ ਦੇ ਪੋਸਟਰ ਰਿਲੀਜ਼ ਹੋਏ ਸੀ| ਇਸਦਾ ਮਿਊਜ਼ਿਕ ਸ਼ੰਕਰ ਇਹਸਾਨ-ਲੋਏ ਦੁਆਰਾ ਦਿੱਤਾ ਗਿਆ ਹੈ| ਗੀਤ ਦਾ ਨਿਰਦੇਸ਼ਨ ਬੜੇ ਹੀ ਚੰਗੇ ਢੰਗ ਨਾਲ ਕੀਤਾ ਗਿਆ ਹੈ|

https://www.youtube.com/watch?v=UXARxGUMfsk

 

 

ਇਸ ਤੋਂ ਪਹਿਲਾਂ ਫਿਲਮ ਸੂਰਮਾ Soorma ਦਾ ਨਵਾਂ ਪੋਸਟਰ ਰਿਲੀਜ ਕੀਤਾ ਗਿਆ ਸੀ । ਸੁਨਾਰ ਪਿਕਚਰਸ ਪ੍ਰੋਡਕਸ਼ਨ ਨੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ ਸੀ, ਉਨ੍ਹਾਂ ਦਾ ਜਨੂੰਨ ਉਨ੍ਹਾਂ ਦੇ ਡਰ ਵਲੋਂ ਬਹੁਤ ਸੀ । ਅੱਗੇ ਵਧਣ ਦੀ ਉਨ੍ਹਾਂ ਦੀ ਇੱਛਾ ਬਾਕੀ ਕਿਸੇ ਵੀ ਕਮਜੋਰੀ ਦੀ ਤੁਲਣਾ ਵਿੱਚ ਸਭ ਤੋਂ ਮਜਬੂਤ ਸੀ । ਹਾਕੀ ਦੇ ਦਿੱਗਜ ਖਿਡਾਰੀ ਦੀ ਸਭ ਤੋਂ ਵੱਡੀ ਵਾਪਸੀ ਦੀ ਕਹਾਣੀ ਦੇਖਣ ਲਈ 13 ਜੁਲਾਈ ਨੂੰ ਨਜਦੀਕੀ ਸਿਨੇਮਾਘਰਾਂ ਵਿਚ ਹਾਜ਼ਰੀ ਦਵੋ ।

soorma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network