Advertisment

ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ  

author-image
By Rupinder Kaler
New Update
ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ  
Advertisment
ਸਾਲ 2019 ਵਿੱਚ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਇਸ ਫਿਲਮ ਵਿੱਚ ਪੰਜਾਬ ਦਾ ਪੁੱਤਰ ਦਿਲਜੀਤ ਦੋਸਾਂਝ,ਕੀਰਾ ਅਡਵਾਨੀ, ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖਾਨ ਦਿਖਾਈ ਦੇਣਗੇ । ਇਸ ਫਿਲਮ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ । ਹੋਰ ਵੇਖੋ : ਅੰਬਾਨੀਆਂ ਦੇ ਵਿਆਹ ਦੇ ਕਾਰਡ ਨੂੰ ਵੀ ਮਾਤ ਪਾਉਂਦਾ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦਾ ਕਾਰਡ, ਦੇਖੋ ਵੀਡਿਓ
Advertisment
https://www.instagram.com/p/BqypWT5FSVW/ ਇਸ ਵੀਡਿਓ ਵਿੱਚ ਉਹਨਾਂ ਦੇ ਨਾਲ ਕੀਰਾ ਅਡਵਾਨੀ ਵੀ ਦਿਖਾਈ ਦੇ ਰਹੇ ਹਨ । ਵੀਡਿਓ ਵਿੱਚ ਦਿਲਜੀਤ ਹਮੇਸ਼ਾ ਵਾਂਗ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ । ਰਾਜ ਮਹਿਤਾ ਦੀ ਇਸ ਫਿਲਮ ਨੂੰ ਚੰਗਾ ਰਿਸਪਾਂਸ ਮਿਲਣ ਦੀ ਆਸ ਹੈ ਕਿਉਂਕਿ ਇਸ ਵਿੱਚ ਕਈ ਸਿਤਾਰੇ ਦਿਖਾਈ ਦੇਣਗੇ ਇਸ ਤਰਾਂ ਦੀਆਂ ਫਿਲਮਾਂ ਅਕਸਰ ਕਾਮਯਾਬ ਹੁੰਦੀਆਂ ਹਨ ਕਿਉਂਕਿ ਇਹਨਾਂ ਫਿਲਮਾਂ ਨੂੰ ਵਧੀਆ ਦਰਸ਼ਕ ਮਿਲ ਜਾਂਦੇ ਹਨ । ਹੋਰ ਵੇਖੋ : ਸਿਰਜਨਹਾਰੀ ਪ੍ਰੋਗਰਾਮ ‘ਚ ਇਸ ਵਾਰ ਵੇਖੋ ਮਹਾਨ ਸੋਚ ਨੂੰ ਉਡਾਰੀ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ ਨੂੰ https://www.instagram.com/p/Bqyil67FipN/ 'ਗੁੱਡ ਨਿਊਜ' ਫਿਲਮ ਦੀ ਵਿਆਹੇ ਹੋਏ ਜੋੜਿਆਂ 'ਤੇ ਅਧਾਰਿਤ ਹੈ ਜਿਹੜੇ ਕਿ ਬੱਚੇ ਨੂੰ ਲੈ ਕੇ ਕਾਫੀ ਕਨਫਿਊਜ ਰਹਿੰਦੇ ਹਨ । ਧਰਮਾ ਪ੍ਰੋਡਕਸ਼ਨ ਵੱਲੋਂ ਇਹ ਫਿਲਮ ਬਣਾਈ ਜਾ ਰਹੀ ਹੈ ਜਿਸ ਦਾ ਐਲਾਨ ਕਰਨ ਜੌਹਰ ਨੇ ਇਸੇ ਸਾਲ ਟਵਿੱਟਰ ਤੇ ਕੀਤਾ ਸੀ । ਹੁਣ ਇਸ ਫਿਲਮ ਦੀ ਸੂਟਿੰਗ ਸ਼ੁਰੂ ਹੋ ਗਈ ਹੈ । ਦਿਲਜੀਤ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ਤੇ ਉਹ ਮਜ਼ਾਕ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਹ ਸ਼ੂਟਿੰਗ ਤੇ ਕਿਸੇ ਦੀ ਲੇਟ ਲਤੀਫੀ ਨੂੰ ਬਰਦਾਸ਼ਤ ਨਹੀਂ ਕਰਨਗੇ । ਇਸ ਦੇ ਨਾਲ ਹੀ ਉਹ ਸਭ ਨੂੰ ਸ਼ੂਟਿੰਗ ਤੇ ਟਾਈਮ ਨਾਲ ਪਹੁੰਚਣ ਦੀ ਹਿਦਾਇਤ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment