ਨੀਰੂ ਬਾਜਵਾ ਦੇ ਘਰ ਆਉਣ ਵਾਲੀ ਹੈ ਡਬਲ ਖੁਸ਼ਖ਼ਬਰੀ, ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ,ਸਾਂਝੀ ਕੀਤੀ ਤਸਵੀਰ

Written by  Aaseen Khan   |  October 07th 2019 01:43 PM  |  Updated: October 07th 2019 01:43 PM

ਨੀਰੂ ਬਾਜਵਾ ਦੇ ਘਰ ਆਉਣ ਵਾਲੀ ਹੈ ਡਬਲ ਖੁਸ਼ਖ਼ਬਰੀ, ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ,ਸਾਂਝੀ ਕੀਤੀ ਤਸਵੀਰ

ਪੰਜਾਬੀ ਸਿਨੇਮਾ ਦਾ ਸਭ ਤੋਂ ਵੱਧ ਚਰਚਿਤ ਨਾਮ ਨੀਰੂ ਬਾਜਵਾ ਜਿੰਨ੍ਹਾਂ ਦਾ ਲੰਬੇ ਸਮੇਂ ਤੋਂ ਪਰਦੇ 'ਤੇ ਸਿੱਕਾ ਚੱਲਦਾ ਆ ਰਿਹਾ ਹੈ। ਨੀਰੂ ਬਾਜਵਾ ਆਪਣੇ ਪਹਿਲੇ ਪਿਆਰੇ ਬੇਬੀ ਤੋਂ ਬਾਅਦ ਹੁਣ ਇੱਕ ਵਾਰ ਫਿਰ ਮਾਂ ਬਣਨ ਜਾ ਰਹੀ ਹੈ ਉਹ ਵੀ ਇੱਕ ਬੱਚੇ ਦੀ ਨਹੀਂ ਸਗੋਂ ਨੀਰੂ ਬਾਜਵਾ ਜੁੜਵਾ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਪਤੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਹੈ।

ਇਸ ਤਸਵੀਰ ਦੀ ਕੈਪਸ਼ਨ 'ਚ ਨੀਰੂ ਬਾਜਵਾ ਨੇ ਲਿਖਿਆ, ''ਤੁਹਾਡੇ ਸਾਰਿਆਂ ਨਾਲ ਮੈਂ ਗੁੱਡ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਲਦ ਹੀ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਹਾਂ...ਧੰਨਵਾਦ।'' ਇਸ ਤੋਂ ਬਾਅਦ ਹਰ ਕੋਈ ਨੀਰੂ ਬਾਜਵਾ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ ਅਤੇ ਉਹਨਾਂ ਦੀ ਸਿਹਤ ਦੀ ਸਲਾਮਤੀ ਦੀ ਅਰਦਾਸ ਵੀ ਫੈਨਸ ਵੱਲੋਂ ਕੀਤੀ ਜਾ ਰਹੀ ਹੈ।

Neeru Bajwa Neeru Bajwa

ਨੀਰੂ ਬਾਜਵਾ ਜਿਹੜੇ ਮੂਲ ਰੂਪ ਤੋਂ ਕੈਨੇਡਾ ਤੋਂ ਹਨ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 'ਚ ਦੇਵ ਆਨੰਦ ਦੀ ਫਿਲਮ 'ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਭਾਰਤੀ ਟੀ. ਵੀ. ਸੀਰੀਅਲ ਤੇ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। 2002 'ਚ ਕਮਲਹੀਰ ਦੇ ਗੀਤ ਕੈਂਠੇ ਵਾਲਾ ਪੁੱਛੇ ਤੇਰਾ ਨਾਂਅ 'ਚ ਨੀਰੂ ਬਾਜਵਾ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪੰਜਾਬੀ ਇੰਡਸਟਰੀ 'ਚ ਚਰਚਾ ਹੋਣ ਲੱਗੀ।

ਹੋਰ ਵੇਖੋ : ਦਲਜੀਤ ਨੇ ਕਿਉਂ ਤੋੜਿਆ ਇੰਸਟਾਗ੍ਰਾਮ ਤੇ ਫੇਮਸ ਹੋਇਆ ਅੰਡਾ, ਦੇਖੋ ਵੀਡੀਓ

 

View this post on Instagram

 

❤️

A post shared by Neeru Bajwa (@neerubajwa) on

ਪੰਜਾਬੀ ਸਿਨੇਮਾ ਦੀਆਂ ਕੁਝ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ ਨੀਰੂ ਬਾਜਵਾ ਦੀਆਂ ਹੀ ਹਨ ਜਿੰਨ੍ਹਾਂ 'ਚ ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ 2, ਸਰਦਾਰ ਜੀ 2, ਅਤੇ ਸਾਲ 2019 ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮ 'ਛੜਾ' 'ਚ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network