GoodLuck Jerry Poster: ਡਰੀ ਹੋਈ ਨਜ਼ਰ ਆ ਰਹੀ ਹੈ ਜਾਨ੍ਹਵੀ ਕਪੂਰ, ਪੋਸਟਰ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

written by Lajwinder kaur | June 17, 2022

ਜਾਨ੍ਹਵੀ ਕਪੂਰ ਦੀ ਫ਼ਿਲਮ ਗੁੱਡ ਲੱਕ ਜੈਰੀ ਦੀ ਰਿਲੀਜ਼ ਡੇਟ ਦੀ ਜਾਣਕਾਰੀ ਸਾਹਮਣੇ ਆਈ ਹੈ। ਅਦਾਕਾਰਾ ਨੇ ਆਪਣੀ ਫਿਲਮ GoodLuck Jerry ਦੇ ਦੋ ਪੋਸਟਰ ਸ਼ੇਅਰ ਕੀਤੇ ਹਨ। ਇਨ੍ਹਾਂ ਪੋਸਟਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਜਾਨ੍ਹਵੀ ਕਪੂਰ ਨੇ ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਫਿਲਮ ਕਿੱਥੇ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : ਧਮਾਕੇਦਾਰ ਐਕਸ਼ਨ, ਡਾਇਲਾਗਜ਼ ਤੇ ਨਫਰਤ ਦੀਆਂ ਹੱਦਾਂ ਨੂੰ ਪਾਰ ਕਰਦਾ 'ਸ਼ਰੀਕ-2' ਦਾ ਟ੍ਰੇਲਰ ਹੋਇਆ ਰਿਲੀਜ਼, ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ ਦੇ ਰਹੇ ਨੇ ਇੱਕ-ਦੂਜੇ ਨੂੰ ਟੱਕਰ

image From Instagram

ਪਹਿਲੇ ਪੋਸਟਰ 'ਚ ਤੁਸੀਂ ਦੇਖੋਂਗੇ ਕਿ ਜਾਨ੍ਹਵੀ ਡਰੇ ਹੋਏ ਹੱਥ 'ਚ ਬੰਦੂਕ ਫੜੀ ਨਜ਼ਰ ਆ ਰਹੀ ਹੈ। ਇਸ ਲਈ ਦੂਜੇ ਪੋਸਟਰ ਵਿੱਚ ਜਾਹਨਵੀ ਦੋ ਡੱਬਿਆਂ ਦੇ ਵਿਚਕਾਰ ਡਰੇ ਦੇਖਦੇ ਹੋਏ ਨਜ਼ਰ ਆ ਰਹੀ ਹੈ। ਇੱਕ ਪਾਸੇ ਲੰਚ ਬਾਕਸ ਵਿੱਚ ਮੈਗੀ ਰੱਖੀ ਹੋਈ ਨਜ਼ਰ ਆ ਰਹੀ ਤੇ ਦੂਜੇ ਡੱਬੇ ਚ ਜੋ ਕਿ ਦੂਜੇ ਪਾਸੇ ਪਿਆ ਹੋਇਆ ਉਸ ‘ਚ ਮੋਮੋਜ਼ ਦਿਖਾਈ ਦੇ ਰਹੇ ਹਨ। ਦੋਵੇਂ ਪੋਸਟਰ ਕਾਫੀ ਦਿਲਚਸਪ ਹਨ।

Janhvi Kapoor

ਪੋਸਟਰ ਸ਼ੇਅਰ ਕਰਦੇ ਹੋਏ ਜਾਹਨਵੀ ਨੇ ਲਿਖਿਆ, 'ਮੈਂ ਇਕ ਨਵੇਂ ਐਡਵੈਂਚਰ 'ਤੇ ਨਿਕਲੀ ਹਾਂ, ਚੰਗੀ ਕਿਸਮਤ ਨਹੀਂ ਕਹਾਂਗੀ? ਲਾਈਕ ਗੁੱਡ ਲੱਕ 29 ਜੁਲਾਈ ਤੋਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੀ ਰਿਲੀਜ਼ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਾਨ੍ਹਵੀ ਨੇ ਕਾਫੀ ਸਮਾਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਫਿਲਮ ਬਾਰੇ ਦੱਸ ਦੇਈਏ ਕਿ ਇਸ ਦਾ ਨਿਰਦੇਸ਼ਨ ਸਿਧਾਰਥ ਸੇਨ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਆਨੰਦ ਐੱਲ ਰਾਏ, ਸੁਬਾਸਕਰਨ ਅਤੇ ਮਹਾਵੀਰ ਜੈਨ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਸਾਊਥ ਫਿਲਮ ਦਾ ਰੀਮੇਕ ਹੈ। ਫਿਲਮ 'ਚ ਜਾਨ੍ਹਵੀ ਮੁੱਖ ਭੂਮਿਕਾ 'ਚ ਹੈ। ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੋਈ ਹੈ।

 

 

View this post on Instagram

 

A post shared by Janhvi Kapoor (@janhvikapoor)

You may also like