Advertisment

ਜਾਣੋ ਕਿਵੇਂ ਗੂਗਲ ਥ੍ਰੀ ਡੀ ਦੀ ਮਦਦ ਨਾਲ ਸ਼ੇਰ, ਹਾਥੀ, ਘੋੜਾ, ਪਾਂਡਾ ਵਰਗੇ ਕਈ ਹੋਰ ਜਾਨਵਰ ਆ ਸਕਦੇ ਨੇ ਤੁਹਾਡੇ ਘਰ

author-image
By Lajwinder kaur
New Update
ਜਾਣੋ ਕਿਵੇਂ ਗੂਗਲ ਥ੍ਰੀ ਡੀ ਦੀ ਮਦਦ ਨਾਲ ਸ਼ੇਰ, ਹਾਥੀ, ਘੋੜਾ, ਪਾਂਡਾ ਵਰਗੇ ਕਈ ਹੋਰ ਜਾਨਵਰ ਆ ਸਕਦੇ ਨੇ ਤੁਹਾਡੇ ਘਰ
Advertisment
ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਸਾਰੀ ਦੁਨੀਆ ਇਸ ਸਮੇਂ ਮੁਸ਼ਕਿਲ ਦੇ ਦੌਰ ‘ਚੋਂ ਲੰਘ ਰਹੀ ਹੈ । ਭਾਰਤ ਸਰਕਾਰ ਵੱਲੋਂ ਵੀ ਇਸ ਬਿਮਾਰੀ ਨੂੰ ਦੇਸ਼ ‘ਚ ਫੈਲਣ ਤੋਂ ਰੋਕਣ ਦੇ ਲਈ 21 ਦਿਨਾਂ ਲਈ ਲਾਕਡਾਉਨ ਕੀਤਾ ਗਿਆ ਹੈ । ਜਿਸਦੇ ਚੱਲਦੇ ਲੋਕੀਂ ਆਪੋ ਆਪਣੇ ਘਰਾਂ ‘ਚ ਹੀ ਰਹਿ ਰਹੇ ਨੇ । publive-image ਇਸ ‘ਚ ਗੂਗਲ ਨੇ ਆਪਣਾ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ ਜੋ ਕਿ ਬੜਾ ਹੀ ਦਿਲਚਸਪ ਹੈ । ਗੂਗਲ ਥ੍ਰੀ ਡੀ ਨਾਂਅ ਦਾ ਇਹ ਫੀਚਰ ਲੋਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਜੀ ਹਾਂ ਇਸ ਫੀਚਰ ਦੇ ਨਾਲ ਤੁਸੀਂ ਟਾਈਗਰ, ਰਿੱਛ, ਪਾਂਡਾ ਤੇ ਕਈ ਹੋਰ ਜਾਨਵਰਾਂ ਨੂੰ ਹੋਰ ਨੇੜੇ ਤੋਂ ਜਾਣ ਸਕਦੇ ਹੋ ਤੇ ਇਨ੍ਹਾਂ ਦਾ ਹੋਂਦ ਦਾ ਅਹਿਸਾਸ ਕਰ ਸਕਦੇ ਹੋ । ਥ੍ਰੀ ਡੀ ਵਾਲੇ ਜਾਨਵਾਰ ਨੂੰ ਤੁਸੀਂ ਆਪਣੇ ਘਰ ਦੇ ਕਿਸੇ ਵੀ ਕੋਨੇ ‘ਚ ਫਿੱਟ ਕਰ ਸਕਦੇ ਹੋ । ਦਰਸ਼ਕਾਂ ਨੂੰ ਇਹ ਖੂਬ ਪਸੰਦ ਆ ਰਿਹਾ ਹੈ । publive-image ਇਸ ਨੂੰ ਫੀਚਰ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ, ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੂਗਗਲ ਸਰਚ ‘ਤੇ ਜਾਵੋ ਤੇ ਜਾਨਵਰ ਦਾ ਨਾਂ ਲਿਖੋ ਜਿਵੇਂ ਤੁਸੀਂ ਟਾਈਗਰ ਲਿਖਿਆ ਤੇ ਸਰਚ ਕੀਤਾ ਹੈ । ਇਸ ਤੋਂ ਬਾਅਦ ਵਿਊ ਇਨ 3D ਨੂੰ ਚੁਣੋ ਤੇ ਫਿਰ ਵਿਊ ਇਨ ਯੂਅਰ ਸਪੇਸ ਨੂੰ ‘ਤੇ ਕਲਿੱਕ ਕਰੋ ਤੇ ਆਪਣੇ ਪਸੰਦੀਦਾ ਜਾਨਵਰ ਨੂੰ ਆਪਣੇ ਸਾਹਮਣੇ ਪਾਓ । ਇਸ ਫੀਚਰ ਦੇ ਨਾਲ ਮਾਪੇ ਆਪਣੇ ਬੱਚਿਆਂ ਨੂੰ ਮਨੋਰੰਜਨ ਦੇ ਨਾਲ ਉਨ੍ਹਾਂ ਦੀ ਜਾਣਕਾਰੀ ਚ ਵਾਧਾ ਕਰ ਸਕਦੇ ਨੇ ।publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment