ਗੋਪੀ ਵੜੈਚ ਤੇ ਤਰਸੇਮ ਜੱਸੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਧਮਾਕੇਦਾਰ ਗੀਤ "The Real Men", ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | June 29, 2021

ਨਵਾਂ ਪੰਜਾਬੀ ਗੀਤ ‘ਦਾ ਰਿਅਲ ਮੈਨ’ (The Real Men) ਦਰਸ਼ਕਾਂ ਦਾ ਰੁਬਰੂ ਹੋ ਗਿਆ ਹੈ।  ਜੀ ਹਾਂ ਇਸ ਗੀਤ ਨੂੰ ਰੌਅਬਦਾਰ ਆਵਾਜ਼ ‘ਚ ਗਾਇਆ ਹੈ ਗਾਇਕ ਗੋਪੀ ਵੜੈਚ (Gopi Waraich) ਤੇ ਗਾਇਕ ਤਰਸੇਮ ਜੱਸੜ (Tarsem Jassar) ਨੇ। ਇਸ ਗੀਤ ਨੂੰ ਲੈ ਕੇ ਦਰਸ਼ਕਾਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ। ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਨੇ। ਇਹ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ।

gopi waraich singer Image Source: youtube

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਸਰਦਾਰ ਬੱਚਾ, ਅੱਜ ਹੈ ਬਾਲੀਵੁੱਡ ਤੇ ਪਾਲੀਵੁੱਡ ਦਾ ਨਾਮੀ ਐਕਟਰ, ਕੀ ਤੁਸੀਂ ਪਹਿਚਾਣਿਆ?

: ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਭੰਗੜਾ ਸਟਾਈਲ ਦੇ ਨਾਲ ਕਸਰਤ ਕਰਦੀ ਆਈ ਨਜ਼ਰ, ਇੱਕ ਮਿਲੀਅਨ ਤੋਂ ਵੱਧ ਵਰ ਦੇਖਿਆ ਗਿਆ ਹੈ ਇਹ ਵੀਡੀਓ

inside image of gopi waraich and tarsem jassar new song the real men Image Source: youtube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ Arsh Sarpal ਨੇ ਲਿਖੇ ਨੇ ਤੇ ਤਰਸੇਮ ਜੱਸੜ ਦੇ ਬੋਲ ਖੁਦ ਤਰਸੇਮ ਨੇ ਹੀ ਲਿਖੇ ਨੇ। ਇਸ ਗੀਤ ‘ਚ ਮਿਊਜ਼ਿਕ  Mr.Rubal ਨੇ ਦਿੱਤਾ ਹੈ। ਗੀਤ ਚ ਸਰਦਾਰੀ ਦੀ ਅਣਖ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਹ ਚੱਕਵੀਂ ਬੀਟ ਵਾਲਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । Vehli Janta Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ।

singer gopi warch and tarsem jassar Image Source: youtube

ਯੂਟਿਊਬ ਉੱਤੇ ਵੀ ਪ੍ਰਸ਼ੰਸਕ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ ਕਰ ਰਹੇ ਨੇ। ਇੱਕ ਯੂਜ਼ਰ ਨੇ ਕਿਹਾ ਹੈ ਕਿ – ‘ਇਹਨੂੰ ਕਹਿੰਦੇ ਆ ਸਿਰਾ ਜੱਟ... ਕੈਂਮ ਆ ਜੱਸੜ ਬਾਈ ਜੀ’ । ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਦਾ ਰਿਅਲ ਮੈਨ’ । ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ‘ਚ ਆਪਣੀ ਰਾਏ ਦੇ ਸਕਦੇ ਹੋ।

0 Comments
0

You may also like