‘ਗੋਰਿਆਂ ਨੂੰ ਦਫ਼ਾ ਕਰੋ’ ਤੇ ‘ਡੈਡੀ ਕੂਲ ਮੁੰਡੇ ਫੂਲ’ ਨੂੰ ਵੀ ਲੱਗੇਗਾ ਸੀਕਵਲ ਦਾ ਤੜਕਾ

Written by  Lajwinder kaur   |  March 12th 2019 11:08 AM  |  Updated: March 12th 2019 11:08 AM

‘ਗੋਰਿਆਂ ਨੂੰ ਦਫ਼ਾ ਕਰੋ’ ਤੇ ‘ਡੈਡੀ ਕੂਲ ਮੁੰਡੇ ਫੂਲ’ ਨੂੰ ਵੀ ਲੱਗੇਗਾ ਸੀਕਵਲ ਦਾ ਤੜਕਾ

ਲਓ ਜੀ ਸੀਕਵਲ ਦੇ ਰੁਝਾਨ ਦੇ ਚੱਲਦੇ ਸਰੋਤਿਆਂ ਲਈ ਦੋ ਹੋਰ ਫ਼ਿਲਮਾਂ ਦਾ ਸੀਕਵਲ ਆ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਦੋ ਫ਼ਿਲਮਾਂ ਹਨ। ਸਾਲ 2014 ‘ਚ ਆਈ ‘ਗੋਰਿਆਂ ਨੂੰ ਦਫ਼ਾ ਕਰੋ’ ਦਾ ਦੂਜਾ ਭਾਗ ‘ਗੋਰਿਆਂ ਨੂੰ ਦਫ਼ਾ ਕਰੋ 2’ ਆ ਰਿਹਾ ਹੈ।  ਇਸ ਤੋਂ ਇਲਾਵਾ ਸਾਲ 2013 ‘ਚ ਆਈ ‘ਡੈਡੀ ਕੂਲ ਮੁੰਡੇ ਫੂਲ’ ਮੂਵੀ ਦਾ ਦੂਜਾ ਭਾਗ ਦੇਖਣ ਨੂੰ ਮਿਲੇਗਾ। ਦੋਵੇਂ ਹੀ ਫ਼ਿਲਮਾਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਚੁੱਕੀਆਂ ਹਨ। ਇਹਨਾਂ ਦੋਵਾਂ ਫ਼ਿਲਮਾਂ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ ਨਜ਼ਰ ਆਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਵਾਂ ਮੂਵੀਆਂ ‘ਚ ਕਿਹੜੇ-ਕਿਹੜੇ ਅਦਾਕਾਰ ਨਜ਼ਰ ਆਉਣਗੇ।

ਹੋਰ ਵੇਖੋ: ਲਓ ਜੀ, ਇਸ ਡੇਟ ਨੂੰ ਹੋਵੇਗੀ ਗਿੱਪੀ ਗਰੇਵਾਲ ਦੀ ‘ਅਰਦਾਸ 2’ ਰਿਲੀਜ਼

ਗੋਰਿਆਂ ਨੂੰ ਦਫ਼ਾ ਕਰੋ ‘ਚ ਦੇਸੀ ਮੁੰਡੇ ਦਾ ਭਾਰਤੀ ਮੂਲ ਦੀ ਕੈਨੇਡੀਅਨ ਕੁੜੀ ਨਾਲ ਹੋਏ ਪਿਆਰ ਨੂੰ ਪੇਸ਼ ਕੀਤਾ ਗਿਆ ਸੀ। ਉਧਰ ਡੈਡੀ ਕੂਲ ਮੁੰਡੇ ਫੂਲ ‘ਚ ਪਿਓ-ਪੁੱਤਾਂ ਦੀ ਆਸ਼ਿਕੀ ਤੇ ਕਾਮੇਡੀ ਦੇ ਨਾਲ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਚੁੱਕੇ ਹਨ। ਗੋਰਿਆਂ ਨੂੰ ਦਫ਼ਾ ਕਰੋ 2 ਤੇ ਡੈਡੀ ਕੂਲ ਮੁੰਡੇ ਫੂਲ 2 ਦੇ ਪੋਸਟਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ। ਸਰੋਤਿਆਂ ਵੱਲੋਂ ਇਹਨਾਂ ਮੂਵੀਆਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਹਾਲ ਇਹ ਮੂਵੀਆਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਇਹ ਮੂਵੀਆਂ 2020 ‘ਚ ਸਰੋਤਿਆਂ ਦਾ ਮਨੋਰੰਜਨ ਕਰਨਗੀਆਂ । ਓਮ ਜੀ ਗਰੁੱਪ ਵਲੋਂ ਗੋਰਿਆਂ ਨੂੰ ਦਫ਼ਾ ਕਰੋ 2 ਤੇ ਡੈਡੀ ਕੂਲ ਮੁੰਡੇ ਫੂਲ 2 ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network