ਅਦਾਕਾਰ ਗੋਵਿੰਦਾ ਨੂੰ ਲੱਗਿਆ ਵੱਡਾ ਸਦਮਾ, ਇਕਲੌਤੇ ਭਤੀਜੇ ਦੀ ਮੌਤ, ਨਹੀਂ ਪਹੁੰਚਿਆ ਕੋਈ ਬਾਲੀਵੁੱਡ ਸਟਾਰ

Written by  Shaminder   |  January 25th 2019 10:56 AM  |  Updated: January 25th 2019 11:52 AM

ਅਦਾਕਾਰ ਗੋਵਿੰਦਾ ਨੂੰ ਲੱਗਿਆ ਵੱਡਾ ਸਦਮਾ, ਇਕਲੌਤੇ ਭਤੀਜੇ ਦੀ ਮੌਤ, ਨਹੀਂ ਪਹੁੰਚਿਆ ਕੋਈ ਬਾਲੀਵੁੱਡ ਸਟਾਰ

ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਵੱਡਾ ਸਦਮਾ ਉਸ ਵੇਲੇ ਲੱਗਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ 'ਤੇ ਉਨ੍ਹਾਂ ਦੇ ਭਤੀਜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਗੋਵਿੰਦਾ ਦੇ ਵੱਡੇ ਭਰਾ ਕੀਰਤੀ ਆਹੁਜਾ ਦੇ ਪੁੱਤਰ ਡੰਪੀ ਆਹੁਜਾ ਉਨ੍ਹਾਂ ਦੇ ਇਕਲੌਤੇ ਪੁੱਤਰ ਸਨ । ਡੰਪੀ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਉਹ ਵਰਸੋਵਾ ਸਥਿਤ ਆਪਣੇ ਘਰ 'ਚ ਹੀ ਮੌਜੂਦ ਸਨ ।

ਹੋਰ ਵੇਖੋ: ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਗੀਤਕਾਰ ਜਾਨੀ ਇਸ ਸੁਫਨੇ ਨੂੰ ਕਰਨਾ ਚਾਹੁੰਦੇ ਹਨ ਪੂਰਾ

GOVINDA GOVINDA

ਅਚਾਨਕ ਉਨ੍ਹਾਂ ਦੇ ਸੀਨੇ 'ਚ ਤੇਜ਼ ਦਰਦ ਉੱਠਿਆ ਅਤੇ ਉਹ ਫਰਸ਼ 'ਤੇ ਡਿੱਗ ਪਏ । ਜਿਸ ਤੋਂ ਬਾਅਦ ਘਰ ਵਾਲੇ ਉਨ੍ਹਾਂ ਤੁਰੰਤ ਹਸਪਤਾਲ ਲੈ ਕੇ ਗਏ । ਜਿੱਥੇ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ । ਡੰਪੀ ਵੀ ਫਿਲਮ ਨਿਰਦੇਸ਼ਨ ਦੇ ਖੇਤਰ 'ਚ ਕੰਮ ਕਰ ਰਹੇ ਸਨ । ਉਹ ਇੱਕ ਗੀਤਕਾਰ ਵੀ ਸਨ ਅਤੇ ਉਨ੍ਹਾਂ ਦਾ ਅਸਲੀ ਨਾਂਅ ਜਨਮੇਂਦਰ ਆਹੁਜਾ ਸੀ । ਕੀਰਤੀ ਆਹੁਜਾ ਨੇ ਉਨ੍ਹਾਂ ਨੂੰ ਆਪਣੇ ਹੀ ਘਰ 'ਚ ਕੰਮ ਕਰਨ ਵਾਲੇ ਲਾਲੀ ਅਤੇ ਮਹਿੰਦਰ ਤੋਂ ਕਾਨੂੰਨੀ ਤੌਰ 'ਤੇ ਗੋਦ ਲਿਆ ਸੀ ।

ਹੋਰ ਵੇਖੋ: ਅਦਾਕਾਰਾ ਹੰਸਿਕਾ ਮੋਟਵਾਨੀ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈ,ਇੰਟਰਨੈੱਟ ‘ਤੇ ਮਚੀ ਸਨਸਨੀ

GOVINDA GOVINDA

ਉਨ੍ਹਾਂ ਨੇ ਪਿਆਰ ਦੀਵਾਨਾ ਹੋਤਾ ਹੈ ਫਿਲਮ ਦੇ ਗੀਤ ਵੀ ਲਿਖੇ ਸਨ ਅਤੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ । ਉਨ੍ਹਾਂ ਦੀ ਮੌਤ ਤੋਂ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ਹੈ,ਉੱਥੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ।ਪਰ ਹੈਰਾਨੀ ਦੀ ਗੱਲ ਇਹ ਹੈ ਕਿ ਡੰਪੀ ਦੇ ਅੰਤਿਮ ਸਸਕਾਰ ਦੇ ਮੌਕੇ 'ਤੇ ਕੋਈ ਵੀ ਵੱਡਾ ਬਾਲੀਵੁੱਡ ਸਟਾਰ ਨਹੀਂ ਪਹੁੰਚਿਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network