ਪ੍ਰਫਾਰਮੈਂਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਦੇ ਦੰਦਾਂ ’ਚ ਫਸੀ ਕੋਈ ਚੀਜ਼, ਕਮੈਂਟ ਕਰਕੇ ਲੋਕ ਉਡਾ ਰਹੇ ਹਨ ਮਜ਼ਾਕ

Written by  Rupinder Kaler   |  January 27th 2020 04:26 PM  |  Updated: January 27th 2020 04:26 PM

ਪ੍ਰਫਾਰਮੈਂਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਦੇ ਦੰਦਾਂ ’ਚ ਫਸੀ ਕੋਈ ਚੀਜ਼, ਕਮੈਂਟ ਕਰਕੇ ਲੋਕ ਉਡਾ ਰਹੇ ਹਨ ਮਜ਼ਾਕ

ਅਮਰੀਕਾ ਵਿੱਚ ਕਰਵਾਏ ਗਏ ਗਰੈਮੀ ਅਵਾਰਡ ਵਿੱਚ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਤੇ ਉਸ ਦੇ ਭਰਾਵਾਂ ਨੇ ਪ੍ਰਫਾਰਮੈਂਸ ਦਿੱਤੀ ਸੀ । ਐਤਵਾਰ ਦੀ ਰਾਤ ਨੂੰ ਹੋਏ ਇਸ ਅਵਾਰਡ ਸਮਾਰੋਹ ਵਿੱਚ ਨਿੱਕ ਤੇ ਉਹਨਾਂ ਦੇ ਭਰਾਵਾਂ ਨੇ ਕਈ ਗਾਣੇ ਗਾਏ । ਪਰ ਇਸ ਸਭ ਦੇ ਬਾਵਜੂਦ ਨਿੱਕ ਨੂੰ ਉਦੋਂ ਸ਼ਰਮਿੰਦਗੀ ਉਠਾਣੀ ਪਈ ਜਦੋਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਨਿੱਕ ਦੇ ਦੰਦਾਂ ਵਿੱਚ ਫਸੀ ਹੋਈ ਚੀਜ਼ ਨੂੰ ਨੋਟਿਸ ਕੀਤਾ ।

https://twitter.com/happykid/status/1221608098869190656

ਉਹਨਾਂ ਦੇ ਦੰਦਾਂ ਵਿੱਚ ਖਾਣਾ ਫਸਿਆ ਹੋਇਆ ਸੀ ਜਿਹੜਾ ਕਿ ਕੈਮਰੇ ਵਿੱਚ ਕੈਦ ਹੋ ਗਿਆ । ਇਹ ਚੀਜ਼ ਜਦੋਂ ਲੋਕਾਂ ਨੇ ਦੇਖੀ ਤਾਂ ਲੋਕਾਂ ਨੇ ਉਹਨਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਨਿੱਕ ਦੇ ਕਿਸੇ ਪ੍ਰਸ਼ੰਸਕ ਨੇ ਉਹਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਨਿੱਕ ਦੇ ਦੰਦਾਂ ਵਿੱਚ ਕੋਈ ਚੀਜ਼ ਫਸੀ ਹੋਈ ਹੈ ।

https://twitter.com/JonWatkinsHost/status/1221606316646383616

ਇਸ ਤਸਵੀਰ ਨੂੰ ਦੇਖ ਕੇ ਨਿੱਕ ਨੇ ਵੀ ਲਿਖਿਆ ‘ਘੱਟੋ ਘੱਟ ਹੁਣ ਸਭ ਨੂੰ ਪਤਾ ਤਾਂ ਲੱਗ ਗਿਆ ਕਿ ਮੈਂ ਹਰੀਆਂ ਸਬਜ਼ੀਆਂ ਖਾਂਦਾ ਹਾਂ’ । ਇਸ ਆਵਾਰਡ ਸਮਾਰੋਹ ਵਿੱਚ ਨਿੱਕ ਦੇ ਗਾਣਿਆਂ ਨੂੰ ਵੀ ਕਈ ਆਵਾਰਡ ਮਿਲੇ ਹਨ । ਇਸ ਪ੍ਰੋਗਰਾਮ ਵਿੱਚ ਪ੍ਰਿਯੰਕਾ ਚੋਪੜਾ ਵੀ ਮੌਜੂਦ ਰਹੀ ।

https://twitter.com/retiredhoee/status/1221606485966434304

https://twitter.com/guacaloopy/status/1221612487604305921

https://twitter.com/nicole_perez1/status/1221606885448732672


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network