'ਮਿਸਟਰ ਪੰਜਾਬ 2018' ਸ਼ੋਅ ਦੇ ਐਂਟਰੀ ਪਾਸ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ 

Written by  Rupinder Kaler   |  November 17th 2018 08:35 AM  |  Updated: November 17th 2018 08:36 AM

'ਮਿਸਟਰ ਪੰਜਾਬ 2018' ਸ਼ੋਅ ਦੇ ਐਂਟਰੀ ਪਾਸ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ 

'ਗੋਲਡ ਵਰਗੀ', 'ਯਾਰੀ ਜੱਟੀ ਦੀ' ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ 2018' ਵਿੱਚ ਰੰਗ ਜਮਾਉਣ ਜਾ ਰਹੀ ਹੈ । ਜੈਨੀ ਜੌਹਲ ਨਿੰਜਾ ਅਤੇ ਪੰਜਾਬ ਦੇ ਹੋਰ ਨਾਮਵਰ ਗਾਇਕਾਂ ਦੇ ਨਾਲ ਲਾਈਵ ਪ੍ਰਫੋਰਮੈਂਸ ਕਰਨਗੇ । ਪੰਜਾਬ ਦੇ ਨਾਮਵਰ ਗਾਇਕਾਂ ਦੀ ਲਾਈਵ ਪ੍ਰਫੋਰਮੈਂਸ ਦੇਖਣ ਲਈ ਨੌਜਵਾਨਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਸ਼ੋਅ ਨੂੰ ਦੇਖਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

https://www.instagram.com/p/BqM36igFeHk/

ਲੋਕ ਸ਼ੋਅ ਦੇ ਪਾਸ ਲੈਣ ਲਈ ਹੁਣ ਤੋਂ ਹੀ ਲਾਈਨਾਂ ਵਿੱਚ ਦਿਖਾਈ ਦੇ ਰਹੇ ਹਨ ਕਿਉਂਕਿ ਲੋਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ 'ਮਿਸਟਰ ਪੰਜਾਬ 2018' ਕੌਣ ਬਣੇਗਾ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਿਤ ਦਸ ਨੌਜਵਾਨਾਂ ਵਿੱਚੋਂ ਕੋਈ ਇੱਕ 'ਮਿਸਟਰ ਪੰਜਾਬ 2018 ' ਬਣੇਗਾ ।

ਹੋਰ ਵੇਖੋ : ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ

https://www.instagram.com/p/BqNAvpUltRR/

ਇਹ 10 ਨੌਜਵਾਨ ਵੱਖ ਵੱਖ ਰਾਉਂਡਾਂ ਨੂੰ ਪਾਰ ਕਰਕੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ਤੇ ਹੁਣ ਫਾਈਨਲ ਰਾਉਂਡ ਵਿੱਚ ਇਹ ਨੌਜਵਾਨ ਜੱਜਾਂ ਦੀ ਕਸੋਟੀ 'ਤੇ ਕਿੰਨੇ ਖਰੇ ਉੱਤਰਦੇ ਹਨ ਇਹ ਦੇਖਣਾ ਹੋਵੇਗਾ ।ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ 'ਮਿਸਟਰ ਪੰਜਾਬ 2018' ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਅੱਜ ਸ਼ਾਮ 6.30 ਵਜੇ ਮੋਹਾਲੀ ਦੇ ਫੇਸ-8 ਦੇ ਫੁੱਟਬਾਲ ਗਰਾਉਂਡ ਵਿੱਚ ।

ਹੋਰ ਵੇਖੋ : ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ ‘ਚ ਪਰਫਾਰਮ ਕਰਨਗੇ ਕਈ ਕਲਾਕਾਰ

https://www.instagram.com/p/BqM94XulUP4/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network