ਲਾਕਡਾਊਨ ’ਚ ਜ਼ਿੰਦਗੀ ਦੇ ਪੂਰੇ ਮਜ਼ੇ ਲੈ ਰਹੇ ਹਨ ਗਿੱਪੀ ਗਰੇਵਾਲ ਤੇ ਉਹਨਾਂ ਦੇ ਬੇਟੇ, ਇੱਕ ਤੋਂ ਬਾਅਦ ਇੱਕ ਸ਼ੇਅਰ ਕਰ ਰਹੇ ਹਨ ਫਨੀ ਵੀਡੀਓ

Written by  Rupinder Kaler   |  July 17th 2020 07:31 PM  |  Updated: July 17th 2020 07:31 PM

ਲਾਕਡਾਊਨ ’ਚ ਜ਼ਿੰਦਗੀ ਦੇ ਪੂਰੇ ਮਜ਼ੇ ਲੈ ਰਹੇ ਹਨ ਗਿੱਪੀ ਗਰੇਵਾਲ ਤੇ ਉਹਨਾਂ ਦੇ ਬੇਟੇ, ਇੱਕ ਤੋਂ ਬਾਅਦ ਇੱਕ ਸ਼ੇਅਰ ਕਰ ਰਹੇ ਹਨ ਫਨੀ ਵੀਡੀਓ

ਲਾਕਡਾਊਨ ਦੇ ਚਲਦੇ ਗਿੱਪੀ ਗਰੇਵਾਲ ਤੇ ਉਹਨਾਂ ਦੇ ਬੇਟੇ ਏਕਮ ਤੇ ਗੁਰਫਤਿਹ ਸਿੰਘ ਗਰੇਵਾਲ ਜ਼ਿੰਦਗੀ ਦੇ ਪੂਰੇ ਮਜ਼ੇ ਲੈ ਰਹੇ ਹਨ । ਪਿਓ ਪੁੱਤਰਾਂ ਦੀ ਇਹ ਤਿੱਕੜੀ ਆਏ ਦਿਨ ਬਹੁਤ ਹੀ ਮਜੇਦਾਰ ਵੀਡੀਓ ਤੇ ਤਸਵੀਰਾਂ ਸਾਝੀਆਂ ਕਰ ਰਹੇ ਹਨ । ਜਿਹੜੀਆਂ ਕਿ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ । ਹਾਲ ਹੀ ਵਿੱਚ ਪੋਸਟ ਕੀਤੀ ਵੀਡੀਓ ਵਿੱਚ ਇਹ ਤਿੱਕੜੀ ਇੱਕ ਬਹੁਤ ਹੀ ਫਨੀ ਗਾਣੇ ਤੇ ਲਿਪਸਿੰਗ ਕਰਦੇ ਨਜ਼ਰ ਆ ਰਹੇ ਹਨ ।

https://www.instagram.com/p/CCvMs5MA7lj/?utm_source=ig_embed

ਇਸ ਵੀਡੀਓ ਨੂੰ ਗਿੱਪੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਖਰੀ ਵਾਰ ਉਹਨਾਂ ਨੂੰ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਵਿੱਚ ਦੇਖਿਆ ਗਿਆ ਸੀ । ਉਹ ਛੇਤੀ ਹੀ ਨਵੀਂ ਫ਼ਿਲਮ ਪਾਣੀ ਵਿੱਚ ਮਧਾਣੀ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/CCt67QUFR8q/?utm_source=ig_embed&utm_campaign=embed_video_watch_again

ਗਿੱਪੀ ਨੇ ਇੰਡਸਟਰੀ ਵਿੱਚ ਹਾਲ ਹੀ ਵਿੱਚ 10 ਸਾਲ ਪੂਰੇ ਕੀਤੇ ਹਨ । 10 ਸਾਲ ਪੂਰੇ ਹੋਣ ਤੇ ਉਹਨਾਂ ਨੇ ਆਪਣੇ ਦੋਸਤਾਂ ਨਾਲ ਕੇਕ ਵੀ ਕੱਟਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਹਨ ।

https://www.instagram.com/p/CCs528wgJLl/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ‘ਅਰਦਾਸ ਕਰਾਂ’ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਵੱਖ ਵੱਖ ਕੈਟਾਗਿਰੀਆਂ ਵਿੱਚ ਸਭ ਤੋਂ ਵੱਧ ਅਵਾਰਡ ਮਿਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network