Advertisment

ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਹਰ ਘਰ ਦੀ ਹੈ ਇੱਕ ਕਹਾਣੀ –ਗੁੱਗੂ ਗਿੱਲ 

author-image
By Shaminder
New Update
ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਹਰ ਘਰ ਦੀ ਹੈ ਇੱਕ ਕਹਾਣੀ –ਗੁੱਗੂ ਗਿੱਲ 
Advertisment
ਗੁੱਗੂ ਗਿੱਲ ਇੱਕ ਅਜਿਹੇ ਅਦਾਕਾਰ ਨੇ ਜੋ ਨੌਜਵਾਨਾਂ ਦੀ ਪਹਿਲੀ ਪਸੰਦ ਅੱਜ ਵੀ ਬਣੇ ਹੋਏ ਨੇ । ਪੀਟੀਸੀ ਪੰਜਾਬੀ ਦੇ ਇੱਕ ਐਂਟਰਟੇਨਮੈਂਟ ਸ਼ੋਅ 'ਚ ਆਏ ਗੁੱਗੂ ਗਿੱਲ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ । ਇਸ ਮੌਕੇ ਉਨ੍ਹਾਂ ਨੇ ਆਪਣੇ ਜਵਾਨ ਹੋਣ ਦਾ ਰਾਜ਼ ਖੋਲਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਚਾਹੁਣ ਵਾਲੇ ਪ੍ਰਸ਼ੰਸਕਾਂ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਉਹ ਇਸ ਮੁਕਾਮ 'ਤੇ ਹਨ । ਹੋਰ ਵੇਖੋ :ਧੀਆਂ ਵਧਾਉਂਦੀਆਂ ਨੇ ਮਾਪਿਆਂ ਦੀ ਇੱਜ਼ਤ,ਗੁੱਗੂ ਗਿੱਲ ‘ਤੇ ਫ਼ਿਲਮਾਇਆ ਗੀਤ ਦਿੰਦਾ ਹੈ ਖ਼ਾਸ ਸੁਨੇਹਾ
Advertisment
guggu gill guggu gill ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਦਿਨੋਂ ਦਿਨ ਹੁੰਦੀ ਤਰੱਕੀ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਮੇਂ 'ਚ ਤਾਂ ਉਨ੍ਹਾਂ ਨੂੰ ਕਿੱਕਰਾਂ ਅਤੇ ਟਾਹਲੀਆਂ ਥੱਲੇ ਬੈਠਣਾ ਪੈਂਦਾ ਸੀ ਪਰ ਅੱਜ ਕੱਲ੍ਹ ਤਾਂ ਕਲਾਕਾਰਾਂ ਲਈ ਵੈਨਿਟੀ ਵੈਨਸ ਹਨ । ਉਨ੍ਹਾਂ ਨੇ ਅੱਜ ਕੱਲ੍ਹ ਦੇ ਕਲਾਕਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਕਲਾਕਾਰ ਜ਼ਿਆਦਾ ਸਿਆਣੇ ਨੇ ਕਿਉਂਕਿ ਉਹ ਸਿੱਖ ਕੇ ਆਉਂਦੇ ਨੇ। ਹੋਰ ਵੇਖੋ:ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ ਅਦਾਕਾਰ ਗੁੱਗੂ ਗਿੱਲ ਨੇ  ਆਪਣੇ ਸਮੇਂ 'ਚ ਦਰਪੇਸ਼ ਮੁਸ਼ਕਿਲਾਂ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਸਮੇਂ ਸ਼ੂਟਿੰਗ ਦੌਰਾਨ ਕੱਪੜੇ ਬਦਲਣ ਲਈ ਬਹੁਤ ਔਖਿਆਈ ਹੁੰਦੀ ਸੀ ਅਤੇ ਖੇਤਾਂ 'ਚ ਉਗੀ ਚਰ੍ਹੀ 'ਚ ਹੀਰੋਇਨਾਂ ਨੂੰ ਕੱਪੜੇ ਬਦਲਣੇ ਪੈਂਦੇ ਸਨ ।ਗੁੱਗੂ ਗਿੱਲ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਕੌਮਾਂਤਰੀ ਪੱਧਰ 'ਤੇ ਵਧੀਆ ਮੁਕਾਮ ਹਾਸਲ ਕਰ ਰਹੀਆਂ ਨੇ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ 'ਚ ਕਹਾਣੀ ਨੂੰ ਲੈ ਕੇ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਕਿਉਂਕਿ ਸਾਡਾ ਸਾਹਿਤ ਹੀ ਏਨਾ ਵਧੀਆ ਹੈ ਕਿ ਬਹੁਤ ਵਧੀਆ-ਵਧੀਆ ਕਹਾਣੀਆਂ ਮਿਲਣਗੀਆਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment