ਜੋਰਾ ਚੈਪਟਰ -2 'ਚ ਗੁੱਗੂ ਗਿੱਲ ਪਹਿਲੀ ਵਾਰ ਨਿਭਾ ਰਹੇ ਹਰਿਆਣਵੀਂ ਜਾਟ ਦਾ ਕਿਰਦਾਰ

written by Shaminder | July 08, 2019

ਗੁੱਗੂ ਗਿੱਲ ਹੁਣ ਹਰਿਆਣਵੀਂ ਜਾਟ ਦੇ ਰੂਪ 'ਚ ਨਜ਼ਰ ਆਉਣਗੇ । ਜੀ ਹਾਂ ਜੋਰਾ-ਦੂਜਾ ਅਧਿਆਇ -2 'ਚ ਆਪਣੇ ਇਸ ਕਿਰਦਾਰ ਲਈ ਉਹ ਕਾਫੀ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆ ਆਪਣੇ ਵੱਲੋਂ ਇਸ ਫ਼ਿਲਮ 'ਚ ਨਿਭਾਏ ਜਾਣ ਵਾਲੇ ਕਿਰਦਾਰ ਬਾਰੇ ਦੱਸਿਆ ਹੈ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ "ਜੋਰਾ ਅਧਿਆਇ -2 'ਚ ਮੈਨੂੰ ਤੁਸੀਂ ਹਰਿਆਣਵੀਂ ਜਾਟ ਦੇ ਰੂਪ 'ਚ ਵੇਖੋਗੇ । ਹੋਰ ਵੇਖੋ:ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਹਰ ਘਰ ਦੀ ਹੈ ਇੱਕ ਕਹਾਣੀ –ਗੁੱਗੂ ਗਿੱਲ ਇਹ ਇੱਕ ਬਹੁਤ ਹੀ  ਪਾਵਰਫੁੱਲ ਕਿਰਦਾਰ ਹੈ । ਮੇਰੇ ਛੋਟੇ ਵੀਰ ਦੀਪ ਸਿੱਧੂ ਅਤੇ ਅਮਰਦੀਪ ਗਿੱਲ ਲੇਖਕ ਅਤੇ ਡਾਇਰੈਕਟਰ  ਅਤੇ ਯਾਦ ਗਰੇਵਾਲ ਸਾਰੇ ਬਹੁਤ ਮਿਹਨਤ ਕਰ ਰਹੇ ਹਨ …ਪ੍ਰਮਾਤਮਾ ਮਿਹਰ ਕਰੇ "। https://www.instagram.com/p/BzfvRAZBGE2/ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ ਦੂਜਾ ਅਧਿਆਇ’ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ ਜੋ ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ। ਇਸ ਫ਼ਿਲਮ ‘ਚ ਮੁੱਖ ਕਿਰਦਾਰ ਦੀਪ ਸਿੱਧੂ, ਮਾਹੀ ਗਿੱਲ ਤੇ ਜਪਜੀ ਖਹਿਰਾ ਨਜ਼ਰ ਆਉਣਗੇ।ਜੋਰਾ ਦੂਜਾ ਅਧਿਆਇ ਫ਼ਿਲਮ ਦੇ ਸੈੱਟ ਤੋਂ ਨਵੀਂ ਤਸਵੀਰ ਸਾਹਮਣੇ ਆਈ ਹੈ। https://www.instagram.com/p/BzS9yqlBKAi/ ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਕਲਾਕਾਰ ਹੌਬੀ ਧਾਲੀਵਾਲ, ਗਾਇਕ ਸਿੰਗਾ, ਗੁੱਗੂ ਗਿੱਲ, ਯਾਦ ਗਰੇਵਾਲ,ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਚਿਹਰੇ ਨਜ਼ਰ ਆਉਣਗੇ। ਜੋਰਾ-ਦੂਜਾ ਅਧਿਆਇ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ। ਦੀਪ ਸਿੱਧੂ ਦੀ ਫ਼ਿਲਮ ਜੋਰਾ-ਦੂਜਾ ਅਧਿਆਇ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਵੇਗੀ।  

0 Comments
0

You may also like