ਗੱਗੂ ਗਿੱਲ ਨੇ ਪੋਸਟ ਪਾ ਕੇ ਐਮੀ ਵਿਰਕ ਲਈ ਆਖੀ ਇਹ ਗੱਲ

written by Lajwinder kaur | August 27, 2021

ਪੰਜਾਬੀ ਗਾਇਕ ਐਮੀ ਵਿਰਕ (Ammy Virk) ਜਿਹੜੇ ਕਿ ਇਨ੍ਹਾਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਨੇ। ਜੀ ਐਮੀ ਦੇ ਖਿਲਾਫ਼ ਕੁਝ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਪੂਰਾ ਮਸਲਾ ਐਮੀ ਵਿਰਕ ਦੀ ਬਾਲੀਵੁੱਡ ਫ਼ਿਲਮ ਤੋਂ ਸ਼ੁਰੂ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਐਮੀ ਵਿਰਕ ਉਹਨਾਂ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ, ਜਿਹੜੀਆਂ ਕਿਸਾਨ ਸੰਘਰਸ਼ ਬਾਰੇ ਬੁਰਾ ਭਲਾ ਕਹਿ ਰਹੇ ਨੇ। ਪਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਇਸ ਮੁੱਦੇ ਤੇ ਐਮੀ ਵਿਰਕ (Ammy Virk) ਦਾ ਸਮਰਥਨ ਕਰ ਰਹੇ ਹਨ ।

ammy virk got emotional Image Source -Instagram

ਹੋਰ ਪੜ੍ਹੋ: ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੱਗੂ ਗਿੱਲ (Guggu Gill) ਨੇ ਵੀ ਪੋਸਟ ਪਾ ਕੇ ਐਮੀ ਗਿੱਲ ਨੂੰ ਆਪਣਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦਿਲਾਂ ਦੇ ਸੱਚੇ @ammyvirk @sidhu_moosewala’ । ਜੀ ਹਾਂ ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਐਮੀ ਵਿਰਕ ਨੂੰ ਆਪਣਾ ਸਮਰਥਨ ਦੀ ਗੱਲ ਆਖ ਰਹੇ ਨੇ।

guggu gill posted in the support of ammy virk-min Image Source -Instagram

ਹੋਰ ਪੜ੍ਹੋ: ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

ਦੱਸ ਦਈਏ ਕਈ ਹੋਰ ਕਲਾਕਾਰ ਜਿਵੇਂ ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ, ਤਾਨੀਆ, ਜਗਦੀਪ ਸਿੱਧੂ, ਗਿੱਲ ਰੌਂਤਾ, ਜੱਸੀ ਗਿੱਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਐਮੀ ਵਿਰਕ ਦੀ ਸਪੋਟ ਕੀਤੀ ਹੈ। ਐਮੀ ਵਿਰਕ ਦੀ ਗੱਲ ਕਰਈਏ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ।

0 Comments
0

You may also like