ਖ਼ਾਸ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ, ਗੁੱਗੂ ਗਿੱਲ, ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨਜ਼ਰ ਆਏ ਇਕੱਠੇ, ਕੀ ਲੈ ਕੇ ਆ ਰਹੇ ਨੇ ਕੋਈ ਨਵਾਂ ਪ੍ਰੋਜੈਕਟ?

Written by  Lajwinder kaur   |  September 17th 2020 05:22 PM  |  Updated: September 17th 2020 05:45 PM

ਖ਼ਾਸ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ, ਗੁੱਗੂ ਗਿੱਲ, ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨਜ਼ਰ ਆਏ ਇਕੱਠੇ, ਕੀ ਲੈ ਕੇ ਆ ਰਹੇ ਨੇ ਕੋਈ ਨਵਾਂ ਪ੍ਰੋਜੈਕਟ?

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ।guggu gill facebook ਹੋਰ ਪੜ੍ਹੋ : ਇੱਕ ਫਰੇਮ 'ਚ ਨਜ਼ਰ ਆਏ ਧਰਮਿੰਦਰ, ਗੁਰਦਾਸ ਮਾਨ ਤੇ ਗੁੱਗੂ ਗਿੱਲ, ਐਮੀ ਵਿਰਕ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ

ਗੁੱਗੂ ਗਿੱਲ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਦੇ ਨਾਲ ਦਿਖਾਈ ਦੇ ਰਹੇ ਨੇ ।

guggu gill shared photo

ਫੋਟੋ ਨੂੰ ਸ਼ੇਅਰ ਕਰਦੇ ਹੋਏ ਗੁੱਗੂ ਗਿੱਲ ਨੇ ਲਿਖਿਆ ਹੈ- ‘ਆਪਣੇ ਪੰਜਾਬ ਦਾ ਮਾਣ ਤੇ ਸ਼ਾਨ... ਦੋਵੇਂ ਛੋਟੇ ਵੀਰ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਖਾਸ ਤੌਰ ‘ਤੇ ਅੱਜ ਮਿਲਣ ਆਏ ਤਾਂ ਬੜੀ ਖੁਸ਼ੀ ਹੋਈ... ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ’

ammy virk and guggu gill with punjabi actor

ਇਸ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । 50k ਲਾਈਕਸ ਤੇ 2.5k ਕਮੈਂਟਸ ਇਸ ਪੋਸਟ ਤੇ ਆ ਚੁੱਕੇ ਨੇ । ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਇਹ ਤਿਕੜੀ ਇਕੱਠੇ ਕਿਹੜਾ ਨਵਾਂ ਪ੍ਰੋਜੈਕਟ ਲੈ ਕੇ ਆ ਰਹੀ ਹੈ । ਹੁਣ ਇਹ ਕੋਈ ਗੀਤ ਜਾਂ ਫਿਰ ਫ਼ਿਲਮ ਹੋਵੇਗੀ ਇਸ ਗੱਲ ਦਾ ਖੁਲਾਸਾ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network