Advertisment

ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦਾ ਨਾਂ ਦਰਜ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ, ਜਾਣੋਂ ਕਾਰਨ 

author-image
By Rupinder Kaler
New Update
ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦਾ ਨਾਂ ਦਰਜ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ, ਜਾਣੋਂ ਕਾਰਨ 
Advertisment
ਬਾਲੀਵੁੱਡ ਦੇ ਅਦਾਕਾਰ ਸਭ ਤੋਂ ਨਿਰਾਲੇ ਹਨ । ਇਹਨਾਂ ਸਿਤਾਰਿਆਂ ਦੇ ਨਾਂ ਤੇ ਕਈ ਰਿਕਾਰਡ ਕਾਇਮ ਹਨ । ਕੁਝ ਅਦਾਕਾਰ ਤਾਂ ਇਸ ਤਰ੍ਹਾਂ ਦੇ ਹਨ ਜਿਹਨਾਂ ਦੇ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹਨ । ਇਸ ਸਦੀ ਦੇ ਮਹਾ ਨਾਇਕ ਅਮਿਤਾਭ ਬੱਚਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 19 ਗਾਇਕਾਂ ਨਾਲ 'ਹਨੂੰਮਾਨ ਚਾਲੀਸਾ' ਗਾਇਆ ਸੀ, ਜਿਸ ਕਰਕੇ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਦਰਜ ਹੈ। Amitabh_Bachchan Amitabh_Bachchan ਅਮਿਤਾਭ ਬੱਚਨ ਵਾਂਗ ਸ਼ਾਹਰੁਖ ਖਾਨ ਨੇ 2013  'ਚ ਸਭ ਤੋਂ ਜ਼ਿਅਦਾ ਕਮਾਈ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਸੀ । ਇਸ ਕਰਕੇ ਉਨ੍ਹਾਂ ਦਾ ਨਾਂ ਵੀ ਇਸ ਬੁੱਕ 'ਚ ਸ਼ਾਮਿਲ ਕੀਤਾ ਗਿਆ ਹੈ। ਕਿੰਗ ਖ਼ਾਨ ਨੇ 2013  'ਚ 220.5  ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Advertisment
Shahrukh Khan Shahrukh Khan ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੇ ਨਾਂ ਤੇ ਵੀ ਰਿਕਾਰਡ ਕਾਇਮ ਹੈ ਉਹਨਾਂ ਨੇ 2016  'ਚ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਸੀ । ਉਹਨਾਂ ਨੇ ਇੱਕ ਇਵੈਂਟ 'ਚ ਹਿੱਸਾ ਲੈ ਕੇ ਇੱਕ ਹੀ ਸਮੇਂ 'ਚ ਕਾਫੀ ਔਰਤਾਂ ਨਾਲ ਆਪਣੇ ਨਹੁੰ ਪੇਂਟ ਕਰਵਾ ਸਭ ਤੋਂ ਜ਼ਿਆਦਾ ਲੋਕਾਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ। Sonakshi Sinha Sonakshi Sinha ਕੈਟਰੀਨਾ ਕੈਫ ਵੀ ਇਸ ਮਾਮਲੇ 'ਚ ਪਿੱਛੇ ਨਹੀਂ। ਉਸ ਨੇ 2013 'ਚ ਐਕਟਰਸ ਦੇ ਤੌਰ 'ਤੇ ਸਭ ਤੋਂ ਜ਼ਿਆਦਾ 63.75 ਕਰੋੜ ਦੀ ਕਮਾਈ ਕਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ। Katrina Kaif Katrina Kaif ਵੱਡੇ ਮੀਆਂ ਤੋਂ ਵੱਡੇ ਮੀਆਂ ਛੋਟੇ ਮੀਆਂ ਯਾਨੀ ਜੁਨੀਅਰ ਬੱਚਨ ਅਭਿਸ਼ੇਕ ਵੀ ਇਸ ਬੁੱਕ 'ਚ ਆਪਣੇ ਨਾਂ ਦੀ ਐਂਟਰੀ ਕਰਵਾ ਚੁੱਕੇ ਹਨ। ਆਪਣੀ ਫ਼ਿਲਮ 'ਦਿੱਲੀ 6' ਦੀ ਪ੍ਰਮੋਸ਼ਨ ਸਮੇਂ ਉਨ੍ਹਾਂ ਨੇ 12  ਘੰਟੇ 'ਚ ਸਭ ਤੋਂ ਜ਼ਿਆਦਾ ਪਬਲਿਕ ਅਪੀਅਰੈਂਸ ਕੀਤੀ ਸੀ।
Advertisment
Abhishek Bachchan Abhishek Bachchan ਬਾਲੀਵੁੱਡ 'ਚ ਲੰਬੇ ਸਮੇਂ ਤਕ ਮੁੱਖ ਕਿਰਦਾਰ ਨਿਭਾਉਣ ਕਾਰਨ ਐਕਟਰ ਅਸ਼ੋਕ ਕੁਮਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੈ। Ashok Kumar Ashok Kumar ਬਾਲੀਵੁੱਡ ਦੀ 'ਕਪੂਰ ਫੈਮਿਲੀ' ਦਾ ਨਾਂ ਵੀ ਗਿਨੀਜ਼ ਬੁੱਕ 'ਚ ਹੈ ਕਿਉਂਕਿ ਇਹ ਹੁਣ ਤਕ ਦੀ ਸਭ ਤੋਂ ਪੁਰਾਣੀ ਤੇ ਵੱਡੀ ਫੈਮਿਲੀ ਹੈ ਜੋ ਅਜੇ ਵੀ ਫ਼ਿਲਮਾਂ 'ਚ ਕੰਮ ਕਰ ਰਹੀ ਹੈ। kapoor family kapoor family ਬਾਲੀਵੁੱਡ ਸਿੰਗਰ ਆਸ਼ਾ ਭੌਂਸਲੇ ਨੇ 2011  ਅਕਤੂਬਰ 'ਚ ਭਾਰਤੀ ਭਾਸ਼ਾਵਾਂ 'ਚ 11੦੦੦ ਗਾਣਿਆਂ 'ਤੇ ਸਟੂਡੀਓ ਰਿਕਾਰਡਿੰਗ ਕਰ ਗਿਨੀਜ਼ ਬੁੱਕ 'ਚ ਐਂਟਰੀ ਕੀਤੀ ਹੋਈ ਹੈ। asha bhosle asha bhosleਇੱਕ ਦਿਨ 'ਚ 28 ਗਾਣੇ ਗਾ ਕੇ 1993 'ਚ ਸਿੰਗਰ ਕੁਮਾਰ ਸਾਨੂ ਨੇ ਵੀ ਗਿਨੀਜ਼ ਬੁੱਕ 'ਚ ਆਪਣੇ ਨਾਂ ਨੂੰ ਚਮਕਾਇਆ ਹੈ। Kumar Sanu Kumar Sanu
Advertisment

Stay updated with the latest news headlines.

Follow us:
Advertisment
Advertisment
Latest Stories
Advertisment