ਅਦਾਕਾਰਾ ਗੁਲ ਪਨਾਗ ਉਰਫ਼ ਗੁਲਕੀਰਤ ਕੌਰ ਪਨਾਗ ਦਾ ਅੱਜ ਹੈ ਜਨਮ ਦਿਨ,ਬਚਪਨ ਦੇ ਦੋਸਤ ਨਾਲ ਅਦਾਕਾਰਾ ਨੇ ਅਨੋਖੇ ਤਰੀਕੇ ਨਾਲ ਰਚਾਇਆ ਸੀ ਵਿਆਹ

written by Shaminder | January 03, 2020

ਅਦਾਕਾਰਾ ਗੁਲ ਪਨਾਗ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਉਨ੍ਹਾਂ ਦਾ ਅਸਲ ਨਾਂਅ ਗੁਲਕੀਰਤ ਕੌਰ ਪਨਾਗ ਹੈ ।ਉਨ੍ਹਾਂ ਦਾ ਜਨਮ 3 ਜਨਵਰੀ 1979 'ਚ ਚੰਡੀਗੜ੍ਹ 'ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਆਰਮੀ 'ਚ ਲੈਫਟੀਨੈਂਟ ਸਨ,ਜਿਸ ਕਾਰਨ ਉਨ੍ਹਾਂ ਦਾ ਬਚਪਨ ਭਾਰਤ ਦੇ ਕਈ ਸ਼ਹਿਰਾਂ 'ਚ ਬੀਤਿਆ ।ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।ਇਸ ਦੇ ਨਾਲ ਹੀ ਉਨ੍ਹਾਂ ਦੀ ਲਵ ਸਟੋਰੀ 'ਤੇ ਵੀ ਝਾਤ ਪਾਵਾਂਗੇ । ਹੋਰ ਵੇਖੋ:ਅਦਾਕਾਰਾ ਗੁਲ ਪਨਾਗ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ https://www.instagram.com/p/B5olefUpK3z/ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਬਤੌਰ ਮਾਡਲ ਦੇ ਤੌਰ 'ਤੇ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮਿਸ ਫੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ ।   ਗੁਲ ਪਨਾਗ ਨੇ 1999 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ ਅਤੇ ਪੰਜ ਸਾਲ ਬਾਅਦ 'ਧੁਪ' ਫ਼ਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਜਿਸ 'ਚ ਸਿਕਸ ਫੀਟ ਅੰਡਰ,ਹੈਲੋ ਔਰ ਸਟਰੇਟ,ਟਰਨਿੰਗ 30 ,ਅਬ ਤੱਕ ਛਪਨ ਫ਼ਿਲਮ ਦੇ ਅਤੇ ਇਸ ਦੇ ਨਾਲ ਹੀ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ।

gul panag gul panag
ਉਨ੍ਹਾਂ ਨੇ ਸਾਲ 2011 'ਚ ਆਪਣੇ ਬਚਪਨ ਦੇ ਦੋਸਤ ਰਿਸ਼ੀ ਅੱਤਰੀ ਦੇ ਨਾਲ ਵਿਆਹ ਰਚਾਇਆ ਸੀ ਅਤੇ ਦੋਨਾਂ ਦਾ ਵਿਆਹ ਕਾਫੀ ਚਰਚਾ 'ਚ ਰਿਹਾ ਸੀ,ਕਿਉਂਕਿ ਦੋਵੇਂ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਏ ਸਨ । ਚੰਡੀਗੜ੍ਹ 'ਚ ਇਸ ਵਿਆਹ ਦੀ ਕਾਫੀ ਚਰਚਾ ਹੋਈ ਸੀ ਅਤੇ ਇਹ ਵਿਆਹ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਿਕ ਹੋਇਆ ਸੀ ।

0 Comments
0

You may also like