‘ਗਲੀ ਬੁਆਏ’ ਦੇ ਪੋਸਟਰਾਂ ‘ਚ ਸਾਹਮਣੇ ਆਈ ਆਲੀਆ-ਰਣਵੀਰ ਦੀ ਲੁੱਕ

written by Lajwinder kaur | January 02, 2019

ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ ‘ਚ ਬਾਲੀਵੁੱਡ ਦੋ ਵੱਡੇ ਸਿਤਾਰੇ ਨਜ਼ਰ ਆਉਣਗੇ। ਹਾਂ ਜੀ ਇਸ ਫਿਲਮ ‘ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਆਲੀਆ ਭੱਟ, ਦੋਵੇਂ ਪਹਿਲੀ ਵਾਰ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ। ਆਲੀਆ- ਰਣਵੀਰ ਫਿਲਮ ‘ਗਲੀ ਬੁਆਏ’ ਨੂੰ ਲੈ ਕੇ ਲੰਬੇ ਸਮੇਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ।

https://www.instagram.com/p/BsHf1xgh6Km/

ਹੋਰ ਵੇਖੋ: ਦੀਪਿਕਾ ਨੂੰ ਛੱਡਕੇ ਰਣਵੀਰ ਕਿਸ ਨਾਲ ਕਰ ਰਹੇ ਨੇ ਬਾਥਟੱਬ ‘ਚ ਡਾਂਸ, ਦੇਖੋ ਵੀਡੀਓ

ਇਸ ਫਿਲਮ ਦੇ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਤੋਂ ਬਾਅਦ ਤਿੰਨ ਪੋਸਟਰਾਂ ਨੂੰ ਸ਼ੇਅਰ ਕੀਤਾ ਹੈ। ਇਕ ਪੋਸਟਰ ‘ਚ ਰਣਵੀਰ ਸਿੰਘ ਨਜ਼ਰ ਆ ਰਹੇ ਹਨ, ਤੇ ਦੂਜੇ ਪੋਸਟਰ ‘ਚ ਰਣਵੀਰ ਦੇ ਨਾਲ ਆਲੀਆ ਵੀ ਨਜ਼ਰ ਆ ਰਹੀ ਹੈ। ਪੋਸਟਰ ਤੇ ਲਿਖਿਆ ਹੈ ਕਿ, ‘ਆਪਣਾ ਟਾਇਮ ਆਏਗਾ’। ਰਣਵੀਰ ਨੇ ਪੋਸਟਰ ਦੇ ਨਾਲ ਨਾਲ ਫਿਲਮ ਦੀ ਰਿਲੀਜ਼ ਡੇਟ ਵੀ ਦੱਸੀ ਹੈ। ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ ਮੁੰਬਈ ਦੇ ਸਟ੍ਰੀਟ ਰੈਪਰਾਂ ਦੇ ਜੀਵਨ ਤੋਂ ਪ੍ਰੇਰਿਤ ਹੈ।

https://www.instagram.com/p/BsHjWOxB5R-/

ਰਣਵੀਰ ਸਿੰਘ ਦੀ ਫਿਲਮ ‘ਸਿੰਬਾ’ ਜੋ ਕਿ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਇਸ ਫਿਲਮ ‘ਚ ਰਣਵੀਰ ਸਿੰਘ ਨੇ ਸਾਰਾ ਅਲੀ ਖਾਨ ਨਾਲ ਸਕਰੀਨ ਸ਼ੇਅਰ ਕੀਤੀ ਹੈ। ਜੇ ਗੱਲ ਕਰੀਏ ਆਲੀਆ ਭੱਟ ਦੀ ਤਾਂ ਉਹ ਰਣਬੀਰ ਕਪੂਰ ਨਾਲ ਕਰ ਰਹੀ ਫਿਲਮ ‘ਬ੍ਰਹਮਾਸਤਰ’ ਕਰਕੇ ਚਰਚਾ ‘ਚ ਹੈ।

Gully Boy New Poster Alia Bhatt and Ranveer Singh ‘ਗਲੀ ਬੁਆਏ’ ਦੇ ਪੋਸਟਰਾਂ ‘ਚ ਸਾਹਮਣੇ ਆਈ ਆਲੀਆ-ਰਣਵੀਰ ਦੀ ਲੁੱਕ

‘ਗਲੀ ਬੁਆਏ’ ‘ਚ ਰਣਵੀਰ ਸਿੰਘ ਰੈਪਰ ਦਾ ਕਿਰਦਾਰ ਨਿਭਾਉਣਗੇ ਤੇ ਆਲੀਆ ਦਾ ਵੀ ਕਿਰਦਾਰ ਦਮਦਾਰ ਹੈ। ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋਵੇਗੀ।

You may also like