ਜਾਨ੍ਹਵੀ ਕਪੂਰ ਦੀ ਫ਼ਿਲਮ ‘ਗੁੰਜਨ ਸਕਸੇਨਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਇੱਕ ਕੁੜੀ ਦੇ ਅਫ਼ਸਰ ਬਣਨ ਅਤੇ ਉਸਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਬਿਆਨ ਕਰਦੀ ਹੈ ਫ਼ਿਲਮ ਦੀ ਕਹਾਣੀ, ਇਹ ਪੰਜਾਬੀ ਅਦਾਕਾਰ ਵੀ ਆਏਗਾ ਨਜ਼ਰ

Written by  Shaminder   |  August 01st 2020 02:11 PM  |  Updated: August 01st 2020 02:11 PM

ਜਾਨ੍ਹਵੀ ਕਪੂਰ ਦੀ ਫ਼ਿਲਮ ‘ਗੁੰਜਨ ਸਕਸੇਨਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਇੱਕ ਕੁੜੀ ਦੇ ਅਫ਼ਸਰ ਬਣਨ ਅਤੇ ਉਸਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਬਿਆਨ ਕਰਦੀ ਹੈ ਫ਼ਿਲਮ ਦੀ ਕਹਾਣੀ, ਇਹ ਪੰਜਾਬੀ ਅਦਾਕਾਰ ਵੀ ਆਏਗਾ ਨਜ਼ਰ

ਜਾਨ੍ਹਵੀ ਕਪੂਰ ਦੀ ਫ਼ਿਲਮ ‘ਗੁੰਜਨ ਸਜਸੇਨਾ- ਦਾ ਕਾਰਗਿਲ ਗਰਲ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਧੁਮ ਮਚਾ ਦਿੱਤੀ ਹੈ । ਜਾਨ੍ਹਵੀ ਕਪੂਰ ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੀ ਹੈ ਜਦੋਂਕਿ ਪੰਜਾਬੀ ਅਦਾਕਾਰ ਮਾਨਵ ਵਿੱਜ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ । ਫ਼ਿਲਮ ਦੇ ਟ੍ਰੇਲਰ ‘ਚ ਜਾਨ੍ਹਵੀ ਨੂੰ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਦਾ ਪਿਤਾ ਉਸ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਦਾ ਸਾਥ ਦਿੰਦਾ ਹੈ ।

ਉਸ ਦਾ ਇਹ ਸੁਫ਼ਨਾ ਪੂਰਾ ਵੀ ਹੁੰਦਾ ਹੈ ਪਰ ਇੱਕ ਕੁੜੀ ਹੋਣ ਕਰਕੇ ਉੇਸ ਨੂੰ ਕਿਸ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਹੈ ਇਹ ਵੀ ਟ੍ਰੇਲਰ ‘ਚ ਵਿਖਾਈ ਦਿੰਦਾ ਹੈ ।

https://www.instagram.com/p/CDJopw2Hkzv/

ਪਰ ਇਸ ਸਭ ਦੇ ਬਾਵਜੂਦ ਉਹ ਆਪਣੇ ਸੁਫ਼ਨੇ ਨੂੰ ਟੁੱਟਣ ਨਹੀਂ ਦਿੰਦੀ ।ਪਰ ਉਹ ਆਪਣੇ ਇਸ ਸੁਫ਼ਨੇ ਨੂੰ ਕਿਵੇਂ ਪੂਰਾ ਕਰਦੀ ਹੈ ਅਤੇ ਆਪਣੇ ਕਰੀਅਰ ‘ਚ ਉਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਭ ਵੇਖਣ ਨੂੰ ਮਿਲੇਗਾ। ਪਰ ਟ੍ਰੇਲਰ ਦੇ ਰਿਲੀਜ਼ ਹੁੰਦਿਆਂ ਹੀ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network