ਗੁਰਬਾਜ਼ ਆਪਣੇ ਪਿਤਾ ਦੇ ਨਾਲ ਹਾਸੀਆਂ-ਖੇਡੀਆਂ ਕਰਦਾ ਆਇਆ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  October 15th 2020 04:21 PM  |  Updated: October 15th 2020 04:26 PM

ਗੁਰਬਾਜ਼ ਆਪਣੇ ਪਿਤਾ ਦੇ ਨਾਲ ਹਾਸੀਆਂ-ਖੇਡੀਆਂ ਕਰਦਾ ਆਇਆ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਬੱਚਿਆਂ ਦੇ ਲਈ ਹੰਬਲ ਕਿਡਜ਼ ਨਾਂਅ ਦਾ ਪੇਜ਼ ਬਣਾਇਆ ਹੋਇਆ ਹੈ । ਜਿਸ ਉੱਤੇ ਉਹ ਆਪਣੇ ਬੱਚਿਆਂ ਦੀਆਂ ਪਿਆਰੀਆਂ ਜਿਹੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । gurbaaz pic

ਹੋਰ ਪੜ੍ਹੋੋ : ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’

ਉਨ੍ਹਾਂ ਨੇ ਆਪਣੇ ਸਭ ਤੋਂ ਛੇਟੇ ਬੇਟੇ ਗੁਰਬਾਜ਼ ਗਰੇਵਾਲ ਦੀ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਗੁਰਬਾਜ਼ ਆਪਣੇ ਪਿਤਾ ਦੇ ਨਾਲ ਹਾਸੀਆਂ-ਖੇਡੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਗੁਰਬਾਜ਼ ਦੀ ਕਿਊਟ ਜਿਹੀ ਮੁਸਕਰਾਹਟ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ । ਜਿਸ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

gurbaaz grewal pic

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਨਵੀਂ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਦੇਖਣ ਨੂੰ ਮਿਲੇਗੀ । ਇਸ ਤੋਂ ਇਲਾਵਾ ਇਹ ਜੋੜੀ ‘ਪਾਣੀ ‘ਚ ਮਧਾਣੀ’ ਟਾਈਟਲ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਚ ਵੀ ਦੇਖਣ ਨੂੰ ਮਿਲੇਗੀ ।

 

gippy shinda ekom gurbaaz

 

 

View this post on Instagram

 

#gurbaazgrewal ❤️❤️ @gippygrewal #humblekids

A post shared by Humble Kids Official (@humblekids_) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network