ਪਾਪਾ ਗਿੱਪੀ ਗਰੇਵਾਲ ਨੇ ਗੁਰਬਾਜ਼ ਨੂੰ ਫੜ੍ਹਿਆ ਰੰਗੀ ਹੱਥੀਂ, ਚੋਰੀ-ਚੋਰੀ ਖਾ ਰਿਹਾ ਸੀ ਮੱਖਣ, ਵਾਇਰਲ ਹੋਈ ਵੀਡੀਓ

written by Lajwinder kaur | June 23, 2021

ਪੰਜਾਬੀ ਗਿੱਪੀ ਗਰੇਵਾਲ ਜੋ ਕਿ ਆਪਣੇ ਗੀਤਾਂ ਕਰਕੇ ਸੁਰਖੀਆਂ ਚ ਛਾਏ ਰਹਿੰਦੇ ਨੇ। ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਉਨ੍ਹਾਂ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਆਪਣੀ ਕਿਊਟ ਤੇ ਸ਼ਰਾਰਤਪੁਣੇ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਗੁਰਬਾਜ਼ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Gippy-Gurbaaz image source-instagram

ਹੋਰ ਪੜ੍ਹੋ : ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਐੱਮ.ਐੱਸ. ਧੋਨੀ ਤੇ ਬੇਟੀ ਜ਼ੀਵਾ ਦੀਆਂ ਇਹ ਤਸਵੀਰਾਂ, ਹਿਮਾਚਲ ਦੀਆਂ ਹਸੀਨ ਵਾਦੀਆਂ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ

: ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਪ੍ਰੋ.ਅਮਨਦੀਪ ਸਿੰਘ ਦਾ ਨਵਾਂ ਗੀਤ ‘Alaf Allah’

gippy grewal image source-instagram

ਇਸ ਵੀਡੀਓ ‘ਚ ਗੁਰਬਾਜ਼ ਚੋਰੀ-ਚੋਰੀ ਮੱਖਣ ਖਾਉਂਦਾ ਹੋਇਆ ਨਜ਼ਰ ਆਇਆ। ਗਿੱਪੀ ਗਰੇਵਾਲ ਵੀਡੀਓ ‘ਚ ਕਹਿ ਰਹੇ ਨੇ ਕਿ ਗੁਰਬਾਜ਼ ਚੋਰੀ-ਚੋਰੀ ਮੱਖਣ ਨੂੰ ਗੇੜ ਦੇ ਰਿਹਾ ਹੈ। ਇਹ ਵੀਡੀਓ ਗਿੱਪੀ ਗਰੇਵਾਲ ਦੇ ਫੈਨ ਪੇਜ਼ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

gippy grewal and gurbaaz grewal cute video image source-instagram

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਨੇ। ਉਹ ਬਹੁਤ ਜਲਦ ਪਾਣੀ ‘ਚ ਮਧਾਣੀ , ਫੱਟੇ ਦਿੰਦੇ ਚੱਕ ਪੰਜਾਬੀ ਤੇ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

0 Comments
0

You may also like