ਪੀਟੀਸੀ ਪੰਜਾਬੀ ‘ਤੇ ਗੁਰਬੀਰ ਗੋਰਾ ਦੀ ਆਵਾਜ਼ ‘ਚ ਗੀਤ ‘ਝੁਮਕੇ-ਝੁਮਕੇ’ ਕੀਤਾ ਜਾਵੇਗਾ ਰਿਲੀਜ਼

written by Shaminder | September 04, 2021

ਪੀਟੀਸੀ ਪੰਜਾਬੀ ‘ਤੇ ਹਰ ਰੋਜ਼ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਰਿਕਾਰਡਜ਼ ਵੱਲੋਂ ਨਵਾਂ ਗੀਤ ਗੁਰਬੀਰ ਗੋਰਾ (Gurbir Gora)  ਦਾ ‘ਝੁਮਕੇ ਝੁਮਕੇ’ (Jhumke-Jhumke)  ਰਿਲੀਜ਼ ਕੀਤਾ ਜਾਵੇਗਾ ।ਗੀਤ ਦੇ ਬੋਲ ਖੁਦ ਗੁਰਬੀਰ ਗੋਰਾ ਦੇ ਲਿਖੇ ਹੋਏ ਹਨ ਅਤੇ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਜਾਵੇਗਾ । ਗੀਤ ਦਾ ਵਰਲਡ ਪ੍ਰੀਮੀਅਰ 7 ਸਤੰਬਰ,ਦਿਨ ਮੰਗਲਵਾਰ ਨੂੰ ਕੀਤਾ ਜਾਵੇਗਾ।

jhumke ,-min

ਹੋਰ ਪੜ੍ਹੋ : ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ

ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

jhumke,,-min

ਪੀਟੀਸੀ ਪੰਜਾਬੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਤੁਸੀਂ ਵੀ ਆਪਣੇ ਗੀਤ ਰਿਲੀਜ਼ ਕਰਵਾਉਣਾ ਚਾਹੁੰਦੇ ਤਾਂ ਪੀਟੀਸੀ ਪੰਜਾਬੀ ‘ਤੇ ਕਰਵਾ ਸਕਦੇ ਹੋ । ਕਿਉਂਕਿ ਪੀਟੀਸੀ ਪੰਜਾਬੀ ਦੇ ਵੱਖ ਵੱਖ ਚੈਨਲਾਂ ਅਤੇ ਫੇਸਬੁੱਕ ਪੇਜਾਂ ‘ਤੇ ਤੁਹਾਡੇ ਗੀਤਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ।

 

0 Comments
0

You may also like