‘ਮੋਏ ਮੁੜ ਨੀ ਮੁੜਦੇ ਕਿਥੇ ਜਾ ਕੇ ਹਾਕਾਂ ਮਾਰਾਂ’, ਕਮੇਡੀਅਨ ਗੁਰਚੇਤ ਚਿੱਤਰ ਨੇ ਭਾਵੁਕ ਪੋਸਟ ਪਾ ਕੇ ਲਾਡੀ ਦੇ ਭੋਗ ਦੀ ਦਿੱਤੀ ਜਾਣਕਾਰੀ

written by Lajwinder kaur | November 10, 2020

ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਸਰਸ ਕਲਾਕਾਰ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਭਾਣਜੇ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਲਾਡੀ ਦੀ ਅਚਾਨਕ ਮੌਤ ਹੋਣ ਦੇ ਨਾਲ ਹਰ ਇੱਕ ਦੀ ਅੱਖਾਂ ਨੂੰ ਨਮ ਕਰ ਦਿੱਤਾ ਹੈ । ਨਿੱਕੀ ਜਿਹੀ ਉਮਰ ‘ਚ ਅਦਾਕਾਰੀ ਦੇ ਖੇਤਰ 'ਚ ਵਾਹ ਵਾਹੀ ਖੱਟੀ ਸੀ । family 420 gurpreet ladi ਹੋਰ ਪੜ੍ਹੋ : ਵਿਦੇਸ਼ ‘ਚ ਰਹਿਣ ਦੇ ਬਾਵਜੂਦ ਹਰਭਜਨ ਮਾਨ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣ ‘ਚ ਪਤਨੀ ਹਰਮਨ ਦਾ ਰਿਹਾ ਵੱਡਾ ਯੋਗਦਾਨ, ਗਾਇਕ ਨੇ ਸ਼ੇਅਰ ਕੀਤੀਆਂ ਇਹ ਖ਼ਾਸ ਤਸਵੀਰਾਂ

ਫੈਮਿਲੀ 420 ‘ਚ ਆਪਣੇ ਕਿਰਦਾਰ ਨਾਲ ਰੌਣਕਾਂ ਲਗਾਉਣ ਵਾਲੇ ਗੁਰਪ੍ਰੀਤ ਲਾਡੀ ਦਾ ਦਿਹਾਂਤ ਕੁਝ ਦਿਨ ਪਹਿਲਾ ਹੀ ਹੋਇਆ ਹੈ । ਅਦਾਕਾਰ ਅਤੇ ਕਮੇਡੀਅਨ ਗੁਰਚੇਤ ਚਿੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਡੀ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਸੀ ।

gurchet emotional post about gurpreet ladi bhog

ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾ ਕੇ ਭੋਗ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ਹੈ- ‘ਮੋਏ ਮੁੜ ਨੀ ਮੁੜਦੇ ਕਿਥੇ ਜਾ ਕੇ ਹਾਕਾਂ ਮਾਰਾਂ.......ਲਾਡੀ ਸਿੱਧੂ 6 ਨਵੰਬਰ ਨੂੰ ਸਭ ਨੂੰ ਰੋ’ਦੇ ਕੁਰਲਾਉਦੇ ਛੱਡ ਗਿਆ’ ।

daman and gurpreet ladi

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਰਿਸ਼ਤੇ ਵਜੋਂ ਲਾਡੀ ਬੇਸ਼ਕ ਮੇਰੇ ਸਾਲੇ ਦਾ ਲੜਕਾ ਸੀ ਮੇਰੀ wife ਉਸ ਨੂੰ ਦਮਨ ਤੋਂ ਵੱਧ ਪਿਆਰ ਕਰਦੀ ਸੀ ਉਸ ਦਾ ਬਚਪਨ ਸਾਡੇ ਕੋਲ ਤੇ ਫ਼ਿਲਮਾਂ ਵਿੱਚ ਹੀ ਗੁਜ਼ਰਿਆ । 15 ਨਵੰਬਰ ਨੂੰ ਉਹਦੇ ਜੱਦੀ ਪਿੰਡ ਲਿੱਦੜਾ ਨੇੜੇ ( ਮੱਸਤੁਆਣਾ ਸਾਹਿਬ ਸੰਗਰੂਰ) ਵਿਖੇ ਪਵੇਗਾ’ । ਇਸ ਪੋਸਟ ਉੱਤੇ ਦਰਸ਼ਕ ਵੀ ਕਮੈਂਟ ਕਰਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ ।

0 Comments
0

You may also like