ਗੁਰਦਾਸ ਮਾਨ ਨੇ ਵਿਦੇਸ਼ 'ਚ ਵੱਸੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ,ਵੀਡੀਓ ਵਾਇਰਲ 

written by Shaminder | July 18, 2019

ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਵਿਦੇਸ਼ 'ਚ ਕਿਤੇ ਪਰਫਾਰਮੈਂਸ ਦੇ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਮਾਨ ਆਪਣੇ ਗੀਤਾਂ ਤੋਂ ਪਹਿਲਾਂ ਵਿਦੇਸ਼ 'ਚ ਵੱਸੇ ਪ੍ਰਵਾਸੀ ਭਾਰਤੀਆਂ ਨੂੰ ਇੱਕ ਖ਼ਾਸ ਸੁਨੇਹਾ ਦੇ ਰਹੇ ਹਨ । ਜਿਸ 'ਚ ਉਹ ਦੱਸ ਰਹੇ ਨੇ ਆਪਣੇ ਬੱਚਿਆਂ ਨੂੰ ਪੰਜਾਬ ਵੀ ਲੈ ਕੇ ਜਾਓ ਅਤੇ ਆਪਣੇ ਗੁਰੂ ਸਾਹਿਬਾਨ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਅਤੇ ਆਪਣੇ ਅਮੁੱਲ ਵਿਰਸੇ ਬਾਰੇ ਦੱਸੋ । ਹੋਰ ਵੇਖੋ:ਗੁਰਦਾਸ ਮਾਨ ਦਾ ਵੱਡਾ ਪ੍ਰਸ਼ੰਸਕ ਹੈ ਬਾਲੀਵੁੱਡ ਦਾ ਇਹ ਅਦਾਕਾਰ,ਗੁਰਦਾਸ ਮਾਨ ਦਾ ਇਹ ਗੀਤ ਹੈ ਬੇਹੱਦ ਪਸੰਦ,ਵੀਡੀਓ ਵਾਇਰਲ ਆਪਣੇ ਦਾਦੇ ਬਾਬਿਆਂ ਨਾਲ ਮਿਲਵਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਸਿੱਖੀ ਨੂੰ ਬਚਾਇਆ ਹੈ । ਕੌਮ ਲਈ ਕਿਵੇਂ ਬੱਚਿਆਂ ਨੂੰ ਸ਼ਹੀਦ ਕਰਾਈਦਾ ਹੈ ਇਸ ਪ੍ਰਥਾ ਬਾਰੇ ਦੱਸਣੀ ਚਾਹੀਦੀ ਹੈ ।ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ ।ਇਸ ਮੌਕੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਵੀ ਮੌਜੂਦ ਸਨ । ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਹੋਰ ਵੀ ਕਈ ਬਿਤਹਰੀਨ ਗੱਲਾਂ ਸਾਂਝੀਆਂ ਕੀਤੀਆਂ ।

0 Comments
0

You may also like