ਆਸਟ੍ਰੇਲੀਆ ਦੀ ਧਰਤੀ ਤੇ ਧਮਾਲਾਂ ਪਾਉਣਗੇ ਗੁਰਦਾਸ ਮਾਨ, ਵੇਖੋ ਵੀਡੀਓ

Written by  Gourav Kochhar   |  May 16th 2018 10:51 AM  |  Updated: May 16th 2018 10:51 AM

ਆਸਟ੍ਰੇਲੀਆ ਦੀ ਧਰਤੀ ਤੇ ਧਮਾਲਾਂ ਪਾਉਣਗੇ ਗੁਰਦਾਸ ਮਾਨ, ਵੇਖੋ ਵੀਡੀਓ

ਕ੍ਰਿਏਟਿਵ ਈਵੈਂਟਸ ਅਤੇ ਸਹਿਯੋਗੀਆਂ ਵਲੋਂ 20 ਮਈ ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ Gurdas Maan ਦਾ ਸ਼ੋਅ ਮੈਲਬੋਰਨ ਕਨਵੈਨਸ਼ਨ ਹਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦੱਸਿਆ ਕਿ ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਚਾਰ ਸਾਲ ਬਾਅਦ ਮੈਲਬੋਰਨ 'ਚ ਆਪਣੇ ਗੀਤਾਂ ਦੀ ਛਹਿਬਰ ਲਾਉਣ ਜਾ ਰਹੇ ਹਨ, ਜਿਸ ਕਰਕੇ ਸਮੂਹ ਸੰਗੀਤ ਪ੍ਰੇਮੀਆਂ 'ਚ ਖਾਸ ਉਤਸਾਹ ਪਾਇਆ ਜਾ ਰਿਹਾ ਹੈ।

gurdas maan

ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਣਨ ਲਈ ਉਤਾਵਲੇ ਹਨ। ਆਸਟਰੇਲੀਆ-ਨਿਊਜ਼ੀਲੈਂਡ ਲੜੀ ਦੇ ਮੁੱਖ ਪ੍ਰਬੰਧਕ ਨਿਰਮਲ ਧਾਲੀਵਾਲ ਅਤੇ ਨਿੱਕ ਬਹਿਲ ਨੇ ਕੀਤੇ ਹੋਏ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਗੁਰਦਾਸ ਮਾਨ Gurdas Maan ਮੈਲਬੋਰਨ ਵਾਸੀਆਂ ਲਈ ਮਸ਼ਹੂਰ ਗੀਤਾਂ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਕਰਨਗੇ, ਜਿਸ ਨੂੰ ਦਰਸ਼ਕ ਲੰਮੇ ਸਮੇਂ ਤਕ ਯਾਦਾਂ 'ਚ ਤਾਜ਼ਾ ਰੱਖਣਗੇ।

ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2014 ਵਿਚ ਗੁਰਦਾਸ ਮਾਨ Gurdas Maan ਨੇ ਲਾਈਵ ਪਰਫ਼ਾਰ੍ਮ ਕਰਕੇ ਹਰ ਇਕ ਦਾ ਦਿਨ ਬੰਨਿਆ ਸੀ | ਪੀਟੀਸੀ ਪੰਜਾਬੀ ਦਾ ਇਹ ਸ਼ੋਅ ਅੱਜ ਵੀ ਇਕ ਸਫ਼ਲ ਸ਼ੋਅ ਮੰਨਿਆ ਜਾਂਦਾ ਹੈ |

Live Performance

https://www.youtube.com/watch?v=xxB5wejrgfE

Gurdas Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network