'ਗੱਲ ਸੁਣੋ ਪੰਜਾਬੀ ਦੋਸਤੋ' ਗੁਰਦਾਸ ਮਾਨ ਨੇ ਆਪਣੇ ਨਵੇਂ ਗੀਤ ਰਾਹੀਂ ਬਿਆਨ ਕੀਤਾ ਦਿਲ ਦਾ ਦਰਦ

written by Lajwinder kaur | September 07, 2022

Punjabi Singer Gurdas Maan talks to people of Punjab in his new song 'Gal Sunoh Punjabi Dosto': ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜੋ ਕਿ ਕਾਫੀ ਸਮੇਂ ਬਾਅਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਉਹ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ 'ਚ ਦੱਬਿਆ ਹੋਇਆ ਦਰਦ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ ।

'Gal Sunoh Punjabi Dosto': Gurdas Maan talks to people of Punjab in his new song Image Source: YouTube

ਹੋਰ ਪੜ੍ਹੋ: ਦੁਲਹਨ ਬਣਦੀ-ਬਣਦੀ ਰਹਿ ਗਈ ਸ਼ਿਲਪਾ, ਕਈ ਸਾਲਾਂ ਬਾਅਦ ਰੋਮਿਤ ਰਾਜ ਨਾਲ ਮੰਗਣੀ ਟੁੱਟਣ ਬਾਰੇ ਤੋੜੀ ਚੁੱਪੀ

ਦੱਸ ਦਈਏ ਸਾਲ 2019 ‘ਚ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਇੱਕ ਬਿਆਨ ਕਰਕੇ ਵਿਵਾਦਾਂ ‘ਚ ਘਿਰ ਗਏ ਸਨ। ਗੁਰਦਾਸ ਮਾਨ ਨੇ ਵੈਨਕੂਵਰ ’ਚ ਇੱਕ ਸ਼ੋਅ ਦੌਰਾਨ ਆਖਿਆ ਸੀ ਕਿ ਇੱਕ ਰਾਸ਼ਟਰ ਵਿੱਚ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਜਦੋਂ ਕੋਈ ਉੱਤਰੀ ਭਾਰਤ ਤੋਂ ਦੱਖਣ ਵਿੱਚ ਜਾਵੇਗਾ, ਤਾਂ ਇੱਕ ਭਾਸ਼ਾ ਨਾਲ ਹਰ ਇਕ ਨੂੰ ਆਸਾਨੀ ਹੋਵੇਗੀ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਮਾਂ–ਬੋਲੀ ਕਿਹਾ, ਤਾਂ ਹਿੰਦੀ ਨੂੰ ‘ਮਾਸੀ’ ਆਖਿਆ ਸੀ।

'Gal Sunoh Punjabi Dosto': Gurdas Maan talks to people of Punjab in his new song Image Source: YouTube

ਜਿਸ ਤੋਂ ਬਾਅਦ ਸੋਸ਼ਲ ਮੀਡੀਓ ਉੱਤੇ ਗੁਰਦਾਸ ਮਾਨ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਸੀ, ਸੋਸ਼ਲ ਮੀਡੀਆ ਉੱਤੇ ਗੁਰਦਾਸ ਮਾਨ ਨੂੰ ਜੰਮ ਕੇ ਟ੍ਰੋਲ ਕੀਤਾ ਗਿਆ ਸੀ । ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਹ ਦਿਲ ਨੂੰ ਛੂਹ ਰਿਹਾ ਹੈ । ਇਸ ਗੀਤ ਰਾਹੀਂ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਆਪਣਾ ਪੱਖ ਰੱਖਿਆ ਹੈ ।

ਹਾਲਾਂਕਿ, ਗੁਰਦਾਸ ਮਾਨ ਨੇ 'ਇੱਕ ਰਾਸ਼ਟਰ ਇੱਕ ਭਾਸ਼ਾ' ਦਾ ਸਮਰਥਨ ਕਰਨ ਦਾ ਮਤਲਬ ਪੰਜਾਬੀ ਭਾਸ਼ਾ ਨੂੰ ਛੱਡਣਾ ਨਹੀਂ ਸੀ । ਇਸ ਗੀਤ ਚ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ । ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸੋ।

gurdas maan new song Image Source: instagram

ਦੱਸ ਦਈਏ ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਪੰਜਾਬੀ ਸੰਗੀਤ ਦੇ ਕਈ ਨਾਮੀ ਗਾਇਕ ਗੁਰਦਾਸ ਮਾਨ ਨੂੰ ਸੁਣ ਸੁਣ ਕੇ ਗਾਉਣਾ ਸ਼ੁਰੂ ਕੀਤਾ ਸੀ ।

You may also like