ਨਿਊਯਾਰਕ 'ਚ ਜਦੋਂ ਗੁਰਦਾਸ ਮਾਨ ਦੇ ਗੀਤਾਂ 'ਤੇ ਥਿਰਕੇ ਲੋਕ,ਵੀਡੀਓ ਵਾਇਰਲ  

written by Shaminder | May 18, 2019

ਗੁਰਦਾਸ ਮਾਨ ਏਨੀਂ ਦਿਨੀਂ ਵਿਦੇਸ਼ 'ਚ ਹਨ ਅਤੇ ਕਈ ਥਾਵਾਂ 'ਤੇ ਆਪਣੀ ਪਰਫਾਰੈਂਸ ਦੇ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ 'ਚ ਉਨ੍ਹਾਂ ਦੀ ਹਮਸਫ਼ਰ ਮਨਜੀਤ ਮਾਨ ਵੀ ਨਜ਼ਰ ਆ ਰਹੇ ਨੇ ।ਪਿਛਲੇ ਦਿਨੀਂ ਉਨ੍ਹਾਂ ਨੇ  ਵੱਖ ਵੱਖ ਪ੍ਰੋਗਰਾਮਾਂ 'ਚ ਗੁਰਦਾਸ ਮਾਨ ਪਰਫਾਰਮ ਕੀਤਾ  ਅਤੇ ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚੇ ਸਨ । ਹੋਰ ਵੇਖੋ:ਵਿੱਕੀ ਕੌਸ਼ਲ ਗੁਰਦਾਸ ਮਾਨ ਦੇ ਹਨ ਵੱਡੇ ਫੈਨ,ਮਿਲ ਕੇ ਖੁਸ਼ੀ ‘ਚ ਖੀਵੇ ਹੋਏ ਵਿੱਕੀ ਕੌਸ਼ਲ https://www.youtube.com/watch?v=E2F_2YhqpQ0 ਨਿਊਯਾਰਕ 'ਚ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਸਮਾਂ ਬੰਨਿਆਂ ਅਤੇ ਲੋਕਾਂ ਨੂੰ ਝੂਮਣ ਲਾ ਦਿੱਤਾ।ਉਨ੍ਹਾਂ ਨੇ ਮੱਖਣਾ ਗੀਤ ਗਾਇਆ । ਜਿਸ ਦਾ ਇੱਕ ਵੀਡੀਓ ਯੂਟਿਊਬ 'ਤੇ ਵਾਇਰਲ ਹੋ ਰਿਹਾ ਹੈ । https://www.instagram.com/p/BxSueqah79_/ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਨੇ ਅਤੇ ਉਨ੍ਹਾਂ ਦੇ ਹਰ ਗੀਤ 'ਚ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

0 Comments
0

You may also like