ਗੁਰਦਾਸ ਮਾਨ ਨੇ ਕੀਤੀ ਮਿਸ ਪੂਜਾ ਦੀ ਗਾਇਕੀ ਦੀ ਤਾਰੀਫ ,ਮਿਸ ਪੂਜਾ ਨੇ ਕਿਹਾ ਮੈਂ ਪਵਾਂਗੀ ਰੋ ,ਵੇਖੋ ਵੀਡਿਓ

Written by  Shaminder   |  December 19th 2018 10:44 AM  |  Updated: December 19th 2018 10:44 AM

ਗੁਰਦਾਸ ਮਾਨ ਨੇ ਕੀਤੀ ਮਿਸ ਪੂਜਾ ਦੀ ਗਾਇਕੀ ਦੀ ਤਾਰੀਫ ,ਮਿਸ ਪੂਜਾ ਨੇ ਕਿਹਾ ਮੈਂ ਪਵਾਂਗੀ ਰੋ ,ਵੇਖੋ ਵੀਡਿਓ

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਮਿਸ ਪੂਜਾ ਆਪਣਾ ਕੋਈ ਗੀਤ ਗਾ ਕੇ ਸੁਣਾ ਰਹੀ ਹੈ । ਮਿਸ ਪੂਜਾ ਦਾ ਇਹ ਗੀਤ ਇੱਕ ਡਿਊਟ ਗੀਤ ਹੈ । ਜਿਸ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਹਰਪ੍ਰੀਤ ਢਿੱਲੋਂ ਨੇ । 'ਤੈਨੂੰ ਕੀ' ਟਾਈਟਲ ਹੇਠ ਆਏ ਇਸ ਗੀਤ ਨੂੰ ਮਿਸ ਪੂਜਾ ਗਾ ਰਹੀ ਹੈ । ਮਿਸ ਪੂਜਾ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣਾ ਸਿੱਕਾ ਜਮਾਇਆ ਹੈ ।

ਹੋਰ ਵੇਖੋ : ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ

https://www.instagram.com/p/BrW5jv9jRgE/

ਉੱਥੇ ਹੀ ਉਹ ਹੁਣ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗਾ ਰਹੀ ਹੈ । ਮਿਸ ਪੂਜਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ ।ਮਿਸ ਪੂਜਾ ਨੇ ਆਪਣੀ ਗਾਇਕੀ ਦੇ ਜ਼ਰੀਏ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।

ਹੋਰ ਵੇਖੋ : ਗਾਇਕ ਰਾਜਵੀਰ ਜਵੰਦਾ ਨੇ ਕੁੜੀ ਪਿੱਛੇ ਠੁਕਰਾਈ ਸਰਪੰਚੀ, ਦੇਖੋ ਵੀਡਿਓ

https://www.instagram.com/p/BrexjVXjsR-/

ਆਪਣੇ ਗੀਤ ਝੋਨਾ ਲਾਉਣਾ ਹੀ ਛੱਡ ਦੇਣਾ ਤੋਂ ਪ੍ਰਸਿੱਧ ਹੋਈ ਮਿਸ ਪੂਜਾ ਨੂੰ ਗਾਉਣ ਦਾ ਸੌਂਕ ਬਚਪਨ ਤੋਂ ਹੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਆਪਣੇ ਇਸ  ਟੈਲੇਂਟ ਨੂੰ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ । ਮਿਸ ਪੂਜਾ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਭਾਵੇਂ ਉਹ ਰੋਮਾਂਟਿਕ ਗੀਤ ਹੋਣ ,ਗਿੱਧਾ ਅਤੇ ਬੋਲੀਆਂ ਹੋਣ ਜਾਂ ਫਿਰ ਧਾਰਮਿਕ ਗੀਤ । ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਵੀ ਕੀਤਾ ਜਾਂਦਾ ਹੈ । ਹਾਲ 'ਚ ਹੀ ਉਨ੍ਹਾਂ ਦੀ ਗਾਇਕੀ ਤਾਰੀਫ ਗੁਰਦਾਸ ਮਾਨ ਨੇ ਵੀ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network