ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ 'ਚ ਲੱਗੀਆਂ ਰੌਣਕਾਂ,ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਬੰਨਿਆ ਰੰਗ, ਵੀਡੀਓ ਵਾਇਰਲ

written by Shaminder | January 30, 2020

ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੇ ਨੇ । ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਨੇ । ਜਿਸ 'ਚ ਗੁਰਦਾਸ ਮਾਨ ਦੇ ਨਾਲ ਨਾਲ ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਵੀ ਨਜ਼ਰ ਆ ਰਹੇ ਨੇ ।ਦੱਸ ਦਈਏ ਕਿ ਪਿਛਲੇ ਦਿਨੀਂ ਗੁਰਦਾਸ ਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਿਆਹ ਦਾ ਸੱਦਾ ਦੇਣ ਲਈ ਪਹੁੰਚੇ ਸਨ । ਹੋਰ ਵੇਖੋ:ਗੁਰਦਾਸ ਮਾਨ ਦੇ ਕਾਰਨ ਇਸ ਤਰ੍ਹਾਂ ਇੱਕ ਸ਼ਖਸ ਦੀ ਬਚੀ ਸੀ ਜਾਨ,ਗੁਰਦਾਸ ਮਾਨ ਨੇ ਸਾਂਝਾ ਕੀਤਾ ਵਾਕਿਆ ਵਿਆਹ 'ਚ ਮੀਕਾ ਸਿੰਘ,ਬਾਦਸ਼ਾਹ ਸਣੇ ਕਈ ਸੈਲੀਬ੍ਰੇਟਿਜ਼ ਵੀ ਪਹੁੰਚੇ।ਇਸ ਮੌਕੇ ਗੁਰਦਾਸ ਮਾਨ ਨੇ ਵੀ ਆਪਣਾ ਪ੍ਰਸਿੱਧ ਗੀਤ 'ਸੱਜਣਾ ਵੇ ਸੱਜਣਾ' ਗਾਇਆ । ਇਸ ਦੇ ਨਾਲ ਹੀ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਵੀ ਪਹੁੰਚੇ ਅਤੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । https://www.instagram.com/p/B6V0u8YBktR/ ਦੱਸ ਦਈਏ ਕਿ ਗੁਰਿਕ ਮਾਨ ਨੇ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਹੈ । ਸਿਮਰਨ ਕੌਰ ਫ਼ਿਲਮਾਂ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ । https://www.instagram.com/p/B31h2FWhTOj/ ਗੁਰਿਕ 'ਤੇ ਸਿਮਰਨ ਦੇ ਵਿਆਹ ਦੀ ਖ਼ਾਸ ਗੱਲ ਇਹ ਸੀ ਕਿ ਦੋਵਾਂ ਦੇ ਵਿਆਹ 'ਚ ਪਿੰਗਲਵਾੜਾ ਆਸ਼ਰਮ ਦੇ ਬੱਚਿਆਂ ਨੂੰ ਵੀ ਸੱਦਿਆ ਗਿਆ ਸੀ ਜਿਨ੍ਹਾਂ ਨੇ ਇਸ ਵਿਆਹ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । https://www.instagram.com/p/B3hoPYIhb0J/ ਗੁਰਦਾਸ ਮਾਨ ਨੇ ਇਨਾਂ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਵਿਆਹ 'ਚ ਬੁਲਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ।  

0 Comments
0

You may also like