ਗੁਰਿਕ ਮਾਨ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ,ਬਾਦਸ਼ਾਹ,ਹਰਸ਼ਦੀਪ,ਮੀਕਾ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

written by Shaminder | January 31, 2020

ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦੇ ਵਿਆਹ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਗੁਰਦਾਸ ਮਾਨ ਦੇ ਘਰ ਲੱਗੀਆਂ ਵਿਆਹ ਦੀਆਂ ਰੌਣਕਾਂ 'ਚ ਪੰਜਾਬੀ ਇੰਡਸਟਰੀ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । https://www.instagram.com/p/B78EINtnxL-/ ਇਸ ਦੀਆਂ ਕੁਝ ਤਸਵੀਰਾਂ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਪਟਿਆਲਾ 'ਚ ਹੋਏ ਇਸ ਵਿਆਹ ਸਮਾਰੋਹ 'ਚ ਮੀਕਾ ਸਿੰਘ ਨੇ ਵੀ ਗੁਰਦਾਸ ਮਾਨ ਦਾ ਗੀਤ 'ਛੱਲਾ' ਗਾ ਕੇ ਸਮਾਂ ਬੰਨਿਆ । https://www.instagram.com/p/B78_DCBp1wf/ ਮੀਕਾ ਸਿੰਘ ਨੇ ਗੁਰਿਕ ਮਾਨ ਅਤੇ ਸਿਮਰਨ ਕੌਰ ਮੁੰਡੀ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਵਿਆਹੁਤਾ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ । ਇਸ ਦੇ ਨਾਲ ਹੀ ਗੁਰਦਾਸ ਮਾਨ ਅਤੇ ਮਨਜੀਤ ਮਾਨ ਨੂੰ ਵੀ ਉਨ੍ਹਾਂ ਦੇ ਪੁੱਤਰ ਦੇ ਵਿਆਹ ਲਈ ਵਧਾਈ ਦਿੱਤੀ ਹੈ । https://www.instagram.com/p/B77q5oPJ5pN/ ਦੱਸ ਦਈਏ ਕਿ ਵਿਆਹ ਦਾ ਸਮਾਗਮ ਪਟਿਆਲਾ 'ਚ ਰੱਖਿਆ ਗਿਆ ਹੈ । ਜਿਸ 'ਚ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਗੁਰਦਾਸ ਮਾਨ ਦੇ ਪੁੱਤਰ ਦੇ ਇਸ ਵਿਆਹ ਦੇ ਗਵਾਹ ਬਣੇ ।

0 Comments
0

You may also like