ਗੁਰਦਾਸ ਮਾਨ ਦੇ ਗੀਤ ਦੇ ਨਾਲ ਇਸ ਰੇਡੀਓ ਜੌਕੀ ਨੇ ਕੀਤੀ ਕਮਾਲ,ਗੁਰਦਾਸ ਮਾਨ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕੇ

Written by  Shaminder   |  July 20th 2019 10:32 AM  |  Updated: July 20th 2019 10:32 AM

ਗੁਰਦਾਸ ਮਾਨ ਦੇ ਗੀਤ ਦੇ ਨਾਲ ਇਸ ਰੇਡੀਓ ਜੌਕੀ ਨੇ ਕੀਤੀ ਕਮਾਲ,ਗੁਰਦਾਸ ਮਾਨ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕੇ

ਗੁਰਦਾਸ ਮਾਨ ਏਨੀਂ ਦਿਨੀਂ ਯੂ ਕੇ ਟੂਰ 'ਤੇ ਹਨ । ਉਹ ਵਿਦੇਸ਼ 'ਚ ਕਈ ਥਾਵਾਂ 'ਤੇ ਪਰਫਾਰਮ ਕਰ ਰਹੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਵਿਦੇਸ਼ 'ਚ ਕਿਸੇ ਰੇਡੀਓ ਸਟੇਸ਼ਨ 'ਤੇ ਆਪਣਾ ਗੀਤ ਗਾ ਕੇ ਸੁਣਾ ਰਹੇ ਹਨ ਜੱਗਾ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ 'ਚ ਨਵੀਂ ਗੱਲ ਕੀ ਹੈ ? ਕਲਾਕਾਰ ਹਨ ਤਾਂ ਪਰਫਾਰਮ ਤਾਂ ਕਰਨਗੇ ਹੀ !

ਹੋਰ ਵੇਖੋ :ਗੁਰਦਾਸ ਮਾਨ ਨੇ ਵਿਦੇਸ਼ ‘ਚ ਵੱਸੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ,ਵੀਡੀਓ ਵਾਇਰਲ

https://www.facebook.com/GurdasMaanJi.786/videos/2276521325730819/

ਜੀ ਹਾਂ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਸ ਵੀਡੀਓ 'ਚ ਜੋ ਅਸੀਂ ਨਵਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਸ ਗੁਰਦਾਸ ਮਾਨ ਦਾ ਸਾਥ ਦੇਣ ਵਾਲੇ ਰੇਡੀਓ ਜੌਕੀ ਹਨ । ਜਿਨ੍ਹਾਂ ਨੇ ਐਂਕਰਿੰਗ ਦੇ ਨਾਲ-ਨਾਲ ਗੁਰਦਾਸ ਮਾਨ ਦਾ ਸਾਜ ਵਜਾ ਕੇ ਸਾਥ ਦਿੱਤਾ । ਪਰ ਸਟੂਡੀਓ 'ਚ ਕੋਈ ਵੀ ਸਾਜ਼ ਮੌਜੂਦ ਨਹੀਂ ਸੀ ਦਰਅਸਲ ਸਾਜ਼ ਇਸ ਸ਼ਖਸ ਨੇ ਆਪਣੇ ਮੂੰਹ ਨਾਲ ਵਜਾਇਆ ।

Image result for gurdas maan age

ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਮੁੱਚ ਹੀ ਇਹ ਸ਼ਖਸ ਮੂੰਹ ਨਾਲ ਏਨੇ ਵਧੀਆ ਸਾਜ਼ ਵਜਾ ਰਿਹਾ ਹੈ । ਸਾਡੀ ਗੱਲ ਦਾ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਹੈ ਬਿਲਕੁਲ ਸੱਚ ਜਿਸ ਦਾ ਜਿਉਂਦਾ ਜਾਗਦਾ ਇਹ ਵੀਡੀਓ ਤੁਹਾਡੇ ਸਾਹਮਣੇ ਹੈ । ਇਸ ਰੇਡੀਓ ਜੌਕੀ ਦੇ ਗੁਰਦਾਸ ਮਾਨ ਵੀ ਕਾਇਲ ਹੋ ਗਏ ਤੇ ਉਸ ਦੀ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network