Advertisment

ਸੋਸ਼ਲ ਮੀਡੀਆ ’ਤੇ ਗਾਲ੍ਹਾਂ ਕੱਢਣ ਵਾਲਿਆਂ ਲਈ ਗੁਰਦਾਸ ਮਾਨ ਦਾ ਖ਼ਾਸ ਸੁਨੇਹਾ, ਵੀਡੀਓ ਕੀਤੀ ਸਾਂਝੀ

author-image
By Rupinder Kaler
New Update
ਸੋਸ਼ਲ ਮੀਡੀਆ ’ਤੇ ਗਾਲ੍ਹਾਂ ਕੱਢਣ ਵਾਲਿਆਂ ਲਈ ਗੁਰਦਾਸ ਮਾਨ ਦਾ ਖ਼ਾਸ ਸੁਨੇਹਾ, ਵੀਡੀਓ ਕੀਤੀ ਸਾਂਝੀ
Advertisment
ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਕਿਸਾਨ ਸੰਘਰਸ਼ ਨਾਲ ਜੁੜੇ ਹਰ ਵਿਅਕਤੀ ਨੂੰ ਸਲੂਟ ਕੀਤਾ ਹੈ। ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ 'ਮੇਰੀ ਕੋਈ ਸਿਆਸੀ ਪਾਰਟੀ ਨਹੀਂ ਅਤੇ ਨਾ ਹੀ ਕੋਈ ਜੱਥੇਬੰਦੀ ਹੈ। ਮੈਂ ਹਮੇਸ਼ਾ ਹੀ ਹੱਕ ਤੇ ਸੱਚ ਲਿਖਦਾ ਆਇਆ ਹਾਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਬੇਸ਼ੱਕ ਮੈਨੂੰ ਗਾਲ੍ਹਾਂ ਕੱਢ ਲਵੋ ਬਸ ਮੇਰੇ ਕੋਲੋਂ ਮੇਰੇ ਪੰਜਾਬੀ ਹੋਣ ਦਾ ਮਾਨ ਨਾ ਖੋਹਵੋ।
Advertisment
gurdas ਹੋਰ ਪੜ੍ਹੋ : Gurdas Maan ਇਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ। ਇਕ ਇੰਟਰਵਿਊ ਦੌਰਾਨ ਮੇਰੇ ਤੋਂ
Advertisment
ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। publive-image ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ। ਬੇਸ਼ੱਕ ਮੈਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਨਹੀਂ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਨਹੀਂ ਜੁੜਿਆ ਹਾਂ’। ਇਸ ਵੀਡੀਓ ਵਿੱਚ ਗੁਰਦਾਸ ਮਾਨ ਨੇ ਆਪਣੀ ਗੱਲ ਖੁੱਲ ਕੇ ਰੱਖੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਦਾਸ ਮਾਨ ਵੱਲੋਂ ਦਿੱਤੇ ਇੱਕ ਬਿਆਨ ’ਤੇ ਕਾਫੀ ਵਿਵਾਦ ਹੋਇਆ ਸੀ । ਜਿਸ ਕਰਕੇ ਕੁਝ ਲੋਕ ਉਹਨਾਂ ਤੋਂ ਨਰਾਜ਼ ਹਨ ।
 
View this post on Instagram
 

A post shared by Gurdas Maan (@gurdasmaanjeeyo)

Advertisment

Stay updated with the latest news headlines.

Follow us:
Advertisment
Advertisment
Latest Stories
Advertisment