ਗੁਰਦੀਪ ਮਹਿੰਦੀ ਨੇ ਗੋਲਡਨ ਸਟਾਰ ਮਲਕੀਤ ਸਿੰਘ ਨਾਲ ‘ਤੂਤਕ ਤੂਤਕ ਤੂਤੀਆਂ’ ਗਾ ਕੇ ਬੰਨੇ ਰੰਗ, ਦੇਖੋ ਵੀਡੀਓ

Written by  Lajwinder kaur   |  September 15th 2019 04:42 PM  |  Updated: September 15th 2019 04:42 PM

ਗੁਰਦੀਪ ਮਹਿੰਦੀ ਨੇ ਗੋਲਡਨ ਸਟਾਰ ਮਲਕੀਤ ਸਿੰਘ ਨਾਲ ‘ਤੂਤਕ ਤੂਤਕ ਤੂਤੀਆਂ’ ਗਾ ਕੇ ਬੰਨੇ ਰੰਗ, ਦੇਖੋ ਵੀਡੀਓ

ਗੋਲਡਨ ਸਟਾਰ ਮਲਕੀਤ ਸਿੰਘ ਦੇ ‘ਤੂਤਕ ਤੂਤਕ ਤੂਤੀਆਂ’ ਗਾਣਾ ਦੁਨੀਆ ਦੇ ਕੋਨੇ-ਕੋਨੇ ਵਸਦੇ ਪੰਜਾਬੀਆਂ ਦਾ ਹਰਮਨ ਪਿਆਰਾ ਗਾਣਾ ਹੈ। ਦਲੇਰ ਮਹਿੰਦੀ ਪੁੱਤਰ ਗੁਰਦੀਪ ਮਹਿੰਦੀ ਵੀ ਆਪਣੇ ਪਿਤਾ ਵਾਂਗ ਬਹੁਤ ਹੀ ਵਧੀਆ ਆਵਾਜ਼ ਦੇ ਮਾਲਕ ਨੇ। ਗੁਰਦੀਪ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਉਹ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਲੇਜੈਂਡਰੀ ਮਲਕੀਤ ਸਿੰਘ ਨਾਲ ਸਟੇਜ਼ ਸ਼ੇਅਰ ਕਰਨ ਦੀ ਫਿਲਿੰਗਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ..’

 

View this post on Instagram

 

Sharing stage with The legend @malkitsingh_goldenstar ji can’t express my feelings ???

A post shared by Gurdeep Mehndi (@gurdeepmehndi) on

ਹੋਰ ਵੇਖੋ:ਪ੍ਰਮੋਦ ਸ਼ਰਮਾ ਰਾਣਾ ਵੱਲੋਂ ਯਾਦਾਂ ਦੇ ਝਰੋਖੇ ‘ਚੋਂ ਸਾਂਝੀ ਕੀਤੀ ਪੁਰਾਣੀ ਤਸਵੀਰ, ਨਜ਼ਰ ਆ ਰਹੇ ਨੇ ਗਾਇਕੀ ਦੇ ਕਈ ਵੱਡੇ ਨਾਮ, ਕੀ ਤੁਸੀਂ ਪਹਿਚਾਣਿਆ?

ਇਸ ਵੀਡੀਓ ‘ਚ ਉਹ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਮਸ਼ਹੂਰ ਗਾਣਾ ਤੂਤਕ ਤੂਤਕ ਤੂਤੀਆਂ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨਾਲ ਦੋਵਾਂ ਗਾਇਕਾਂ ਨੇ ਸਮਾਂ ਹੀ ਬੰਨ ਕੇ ਰੱਖ ਦਿੱਤਾ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network