ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਦਰਸ਼ਨ ਕਰੋ, ਉਹਨਾਂ ਦੀ ਚਰਨ ਛੋਹ ਪ੍ਰਾਪਤ 'ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ' ਦੇ 

written by Rupinder Kaler | April 24, 2019

'ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ' ਪਟਿਆਲਾ, ਆਧੁਨਿਕ ਪਟਿਆਲੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਅਸਥਾਨ ਹੈ। ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਤੇਗ ਬਹਾਦਰ ਸਾਹਿਬ, ਪਹਿਲੀ ਵਾਰ 1661-62  ਈ: ਵਿਚ ਪ੍ਰਚਾਰ ਦੌਰੇ ਸਮੇਂ ਸੈਫ਼ਾਬਾਦ ਦੇ ਕਿਲ੍ਹੇ ਤੋਂ ਹੁੰਦੇ ਹੋਏ, ਇਥੇ ਬਿਰਾਜੇ ਸਨ।

gurdwara-dukh-nivaran gurdwara-dukh-nivaran
ਇਹ ਅਸਥਾਨ ਲਹਿਲ ਪਿੰਡ ਵਿਚ ਹੈ, ਜੋ ਹੁਣ ਪਟਿਆਲੇ ਸ਼ਹਿਰ ਵਿਚ ਸ਼ਾਮਿਲ ਹੈ। ਸਥਾਨਿਕ ਰਵਾਇਤ ਅਨੁਸਾਰ ਦੂਸਰੀ ਵਾਰ, ਗੁਰੂ ਜੀ 1675  ਈ: ਵਿਚ ਦਿੱਲੀ ਨੂੰ ਜਾਣ ਸਮੇਂ ਕੁਝ ਚਿਰ ਲਈ ਇਥੇ ਰੁਕੇ ਸਨ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵਰਤਮਾਨ ਸਰੂਪ 1930 ਈ: ਵਿਚ ਹੋਂਦ ਵਿਚ ਆਇਆ, ਭਾਵੇਂ ਕਿ ਸੰਗਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਇਸ ਅਸਥਾਨ ਦੀ ਚਰਨ ਧੂੜ ਪਰਸ ਰਹੀਆਂ ਸਨ।
Old-Pic-of-Gurdwara-Dukhniwaran-Sahib-Patiala Old-Pic-of-Gurdwara-Dukhniwaran-Sahib-Patiala
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਾਲ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਇਹ ਅਸਥਾਨ ਸਰਹਿੰਦ-ਪਟਿਆਲਾ ਸੜਕ 'ਤੇ ਪਟਿਆਲਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 3੦੦ ਮੀਟਰ ਦੀ ਦੂਰੀ 'ਤੇ ਹੈ ਅਤੇ ਸੜਕੀ ਮਾਰਗ ਰਾਹੀਂ ਸੰਗਰੂਰ, ਨਾਭਾ, ਰਾਜਪੁਰਾ ਆਦਿ ਸ਼ਹਿਰਾਂ ਨਾਲ ਜੁੜਿਆ ਹੈ। ਸਾਰੇ ਗੁਰਪੁਰਬ, ਵਿਸਾਖੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ 'ਤੇ ਮਨਾਏ ਜਾਂਦੇ ਹਨ।
Bohar-tree-rare-pic-dukhniwaran-sahib-patiala Bohar-tree-rare-pic-dukhniwaran-sahib-patiala

0 Comments
0

You may also like