Advertisment

ਗੁਰੀ ਦਾ ਨਵਾਂ ਗੀਤ 'ਜੱਟੀ' ਆ ਰਿਹਾ ਹੈ ਹਰ ਕਿਸੇ ਨੂੰ ਪਸੰਦ, ਟਰੈਂਡਿੰਗ 'ਚ ਛਾਇਆ ਗਾਣਾ, ਦੇਖੋ ਵੀਡੀਓ

author-image
By Aaseen Khan
New Update
ਗੁਰੀ ਦਾ ਨਵਾਂ ਗੀਤ 'ਜੱਟੀ' ਆ ਰਿਹਾ ਹੈ ਹਰ ਕਿਸੇ ਨੂੰ ਪਸੰਦ, ਟਰੈਂਡਿੰਗ 'ਚ ਛਾਇਆ ਗਾਣਾ, ਦੇਖੋ ਵੀਡੀਓ
Advertisment
ਪਿਛਲੇ ਦਿਨੀਂ ਫ਼ਿਲਮ ਸਿਕੰਦਰ 2 'ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ 'ਚ ਐਂਟਰੀ ਮਾਰਨ ਵਾਲੇ ਗਾਇਕ ਗੁਰੀ ਨੇ ਗੀਤਾਂ ਨਾਲ ਤਾਂ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੀ ਸੀ ਪਰ ਫ਼ਿਲਮ 'ਚ ਵੀ ਆਪਣੀ ਛਾਪ ਛੱਡੀ ਹੈ। ਗੁਰੀ ਇੱਕ ਵਾਰ ਫਿਰ ਚਰਚਾ 'ਚ ਆ ਚੁੱਕੇ ਹਨ ਉਹ ਵੀ ਆਪਣੇ ਨਵੇਂ ਗੀਤ ਜੱਟੀ ਦੇ ਲਈ। ਜੀ ਹਾਂ ਉਹਨਾਂ ਦੇ 26 ਅਗਸਤ ਨੂੰ ਰਿਲੀਜ਼ ਹੋਏ ਗੀਤ ਨੂੰ 3 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ ਅਤੇ ਢਾਈ ਲੱਖ ਤੋਂ ਵੱਧ ਲਾਈਕ ਵੀ ਹਾਸਿਲ ਹੋ ਚੁੱਕੇ ਹਨ। ਗੀਤ ਦੀ ਗੱਲ ਕਰੀਏ ਤਾਂ ਇਹ ਦੋ ਪਿਆਰ ਕਰਨ ਵਾਲੇ ਪ੍ਰੇਮੀ ਜੋੜੇ ਦਾ ਖੂਬਸੂਰਤ ਰਿਸ਼ਤਾ ਬਿਆਨ ਕਰ ਰਿਹਾ ਹੈ। ਟੀਵੀ ਦਾ ਵੱਡਾ ਨਾਮ ਜੰਨਤ ਜ਼ੁਬੈਰ ਨੇ ਜੱਟੀ ਗਾਣੇ 'ਚ ਫੀਮੇਲ ਲੀਡ ਰੋਲ ਨਿਭਾਇਆ ਹੈ। ਗੀਤ ਦੇ ਬੋਲ, ਕੰਪੋਜ਼ ਅਤੇ ਗਾਇਆ ਗੁਰੀ ਨੇ ਹੀ ਹੈ। ਸੰਗੀਤ ਸਨੈਪੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਵੀਡੀਓ ਸੱਤੀ ਢਿੱਲੋਂ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ। ਯੂ ਟਿਊਬ 'ਤੇ ਇਹ ਗੀਤ ਟਰੈਂਡਿੰਗ ਲਿਸਟ 'ਚ ਨੰਬਰ 2 'ਤੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਗੁਰੀ ਦਾ ਗੀਤ ਆਉਂਦੇ ਹੀ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਰਹਿੰਦਾ ਹੀ ਹੈ। ਹੋਰ ਵੇਖੋ : ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ 'ਲੌਂਗ ਲਾਚੀ' ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ, ਦੇਖੋ ਵੀਡੀਓ publive-image ਗਾਇਕ ਤੇ ਅਦਾਕਾਰ ਗੁਰੀ ਦੇ ਬਹੁਤ ਸਾਰੇ ਅਜਿਹੇ ਗੀਤ ਹਨ ਜਿੰਨ੍ਹਾਂ ਨੂੰ ਯੂ ਟਿਊਬ 'ਤੇ 200 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਇਹਨਾਂ ਗਾਣਿਆਂ 'ਚ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ ਵਰਗੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਆਦਿ ਵਰਗੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment