ਗੁਰਿਕ ਮਾਨ ਬਣਿਆ ਲਾੜਾ,ਇੰਝ ਦਿਖਾਈ ਦਿੱਤੀ ਜੋੜੀ, ਹੁਸ਼ਿਆਰਪੁਰ ਦੀ ਕੁੜੀ ਸਿਮਰਨ ਨਾਲ ਪਟਿਆਲਾ 'ਚ ਲਾਵਾਂ

written by Shaminder | January 31, 2020

ਗੁਰਿਕ ਮਾਨ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਗੁਰਿਕ ਮਾਨ ਲਾੜੇ ਦੇ ਲਿਬਾਸ 'ਚ ਸੱਜੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਸਿਰ 'ਤੇ ਸੁਰਮਈ ਰੰਗ ਦੀ ਪੱਗ ਬੰਨੀ ਹੋਈ ਹੈ ਅਤੇ ਸ਼ੇਰਵਾਨੀ ਪਾਈ ਹੋਈ ਹੈ ਜਦੋਂ ਕਿ ਸਿਮਰਨ ਲਾਲ ਸੂਹੇ ਲਿਬਾਸ 'ਚ ਨਜ਼ਰ ਆਈ ।ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਰਹਿਣ ਵਾਲੀ ਸਿਮਰਨ ਕੌਰ ਦੇ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੈ । ਹੋਰ ਵੇਖੋ:ਗੁਰਿਕ ਮਾਨ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ,ਬਾਦਸ਼ਾਹ,ਹਰਸ਼ਦੀਪ,ਮੀਕਾ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ https://www.instagram.com/p/B7-6vnoJndN/ ਇਸ ਤੋਂ ਪਹਿਲਾਂ ਗੁਰਿਕ ਲਈ ਹਲਦੀ-ਫੁੱਲਣ ਦੀ ਰਸਮ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਅਦਾਕਾਰਾਂ ਨੇ ਖੂਬ ਰੌਣਕਾਂ ਲਾਈਆਂ। ਗੁਰਿਕ ਮਾਨ ਵੀਡੀਓ ਡਾਇਰੈਕਟਰ ਹੈ, ਜਦਕਿ ਸਿਮਰਨ ਕੌਰ ਮੁੰਡੀ ਮਾਡਲ ਹੈ। https://www.instagram.com/p/B78EINtnxL-/ ਮਸ਼ਹੂਰ ਜੋੜਾ ਦੇ ਵਿਆਹ 'ਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ ਦੋ ਦਿਨ ਪਟਿਆਲੇ ਰਹੇ। https://www.instagram.com/p/B7-wB3_hd-t/ ਵੀਰਵਾਰ ਨੂੰ ਗੁਰਿਕ ਤੇ ਸਿਮਰਨ ਕੌਰ ਦੀ ਮਹਿੰਦੀ ਦੀ ਰਸਮ ਇੱਕ ਹੋਟਲ 'ਚ ਹੋਈ ਸੀ। ਗੁਰਿਕ ਨੇ ਖੁਦ ਆਪਣੀ ਲਾੜੀ ਸਿਮਰਨ ਕੌਰ ਮੁੰਡੀ ਦੇ ਹੱਥ ਵਿੱਚ ਮਹਿੰਦੀ ਲਾਈ।  

0 Comments
0

You may also like